ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਾਖਾਪਟਨਮ ’ਚ ਖੁੱਲੇਗੀ ਪੀਵੀ ਸਿੰਧੂ ਦੀ ਬੈਡਮਿੰਟਨ ਅਕੈਡਮੀ

07:29 AM Nov 08, 2024 IST
ਵਿਸ਼ਾਖਾਪਟਨਮ ਵਿੱਚ ਬੈਡਮਿੰਟਨ ਅਕੈਡਮੀ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੀ ਹੋਈ ਪੀਵੀ ਸਿੰਧੂ। -ਫੋਟੋ: ਪੀਟੀਆਈ

ਵਿਸ਼ਾਖਾਪਟਨਮ, 7 ਨਵੰਬਰ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਦਾ ਡਰੀਮ ਪ੍ਰਾਜੈਕਟ ਪੀਵੀ ਸਿੰਧੂ ਸੈਂਟਰ ਫਾਰ ਬੈਡਮਿੰਟਨ ਐਂਡ ਸਪੋਰਟਸ ਐਕਸੀਲੈਂਸ ਵਿਸ਼ਾਖਾਪਟਨਮ ਵਿੱਚ ਸਥਾਪਤ ਕੀਤਾ ਜਾਵੇਗਾ। ਇਸ ਕੇਂਦਰ ਵਿੱਚ ਬੈਡਮਿੰਟਨ ਤੋਂ ਇਲਾਵਾ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ। ਇਸ ਨੂੰ ਆਂਧਰਾ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਸਥਾਪਤ ਕੀਤਾ ਜਾਵੇਗਾ। ਪੀਵੀ ਸਿੰਧੂ ਨੇ ਇਸ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦਾ ਧੰਨਵਾਦ ਕੀਤਾ ਹੈ। ਸਿੰਧੂ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ, ‘‘ਮੈਂ ਵਿਸ਼ਾਖਾਪਟਨਮ ਵਿੱਚ ਲੋਕਾਂ ਲਈ ਇਸ ਕੇਂਦਰ ਨੂੰ ਸਥਾਪਤ ਕਰਨ ਲਈ ਧੰਨਵਾਦ ਕਰਦੀ ਹਾਂ। ਇਸ ਖੇਡ ਕੇਂਦਰ ਦੀ ਸਥਾਪਨਾ ਲਈ ਇਸ ਤੋਂ ਬਿਹਤਰ ਜਗ੍ਹਾ ਨਹੀਂ ਹੋ ਸਕਦੀ। ਇਹ ਕੇਂਦਰ ਅਜਿਹਾ ਸਥਾਨ ਹੋਵੇਗਾ, ਜਿਸ ਦੀਆਂ ਸੇਵਾਵਾਂ ਸਾਰੇ ਪੱਧਰ ਦੇ ਖਿਡਾਰੀ ਲੈ ਸਕਣਗੇ।’’ -ਪੀਟੀਆਈ

Advertisement

Advertisement