ਪੂਤਿਨ ਦਾ ਨੇੜਲਾ ਸਾਥੀ ਭਾਰਤ ਦੌਰੇ ’ਤੇ
07:24 AM Feb 03, 2025 IST
Advertisement
ਮਾਸਕੋ, 2 ਫਰਵਰੀ
ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਦੇ ਚੇਅਰਮੈਨ ਵਿਆਚੇਸਲਾਵ ਵੋਲੋਦਿਨ ਅੱਜ ਦੇਰ ਰਾਤ ਭਾਰਤ ਪਹੁੰਚਣਗੇ। ਉਨ੍ਹਾਂ ਐਤਵਾਰ ਨੂੰ ਕਿਹਾ ਕਿ ਉਹ ਭਾਰਤ ਨਾਲ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ। ਵੋਲੋਦਿਨ ਨੇ ਟੈਲੀਗ੍ਰਾਮ ਮੈਸੇਜਿੰਗ ਐਪ ’ਤੇ ਪਾਈ ਪੋਸਟ ’ਚ ਕਿਹਾ ਕਿ ਉਹ ਦਿੱਲੀ ’ਚ ਭਲਕੇ ਕਈ ਅਹਿਮ ਮੀਟਿੰਗਾਂ ’ਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਭਾਰਤ, ਰੂਸ ਦਾ ਰਣਨੀਤਕ ਭਾਈਵਾਲ ਹੈ ਅਤੇ ਦੋਵੇਂ ਮੁਲਕਾਂ ਦੇ ਲੰਬੇ ਸਮੇਂ ਤੋਂ ਵਧੀਆ ਸਬੰਧ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਖੇਤਰਾਂ ’ਚ ਸੰਪਰਕ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। -ਰਾਇਟਰਜ਼
Advertisement
Advertisement
Advertisement