For the best experience, open
https://m.punjabitribuneonline.com
on your mobile browser.
Advertisement

ਪੁਰੋਹਿਤ ਵੱਲੋਂ ਲੋਕਾਂ ਨੂੰ ਬੂਟੇ ਲਗਾਉਣ ਦੀ ਅਪੀਲ

06:40 AM Jul 22, 2024 IST
ਪੁਰੋਹਿਤ ਵੱਲੋਂ ਲੋਕਾਂ ਨੂੰ ਬੂਟੇ ਲਗਾਉਣ ਦੀ ਅਪੀਲ
ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 21 ਜੁਲਾਈ
ਚੰਡੀਗੜ੍ਹ ਵਿੱਚ ਤੇਰਾਪੰਥ ਧਰਮ ਸੰਘ ਵੱਲੋਂ 265ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਸ੍ਰੀ ਪੁਰੋਹਿਤ ਨੇ ਲੋਕਾਂ ਨੂੰ ਆਪਣੀ ਮਾਂ ਦੇ ਸਨਮਾਨ ਵਿੱਚ ਇੱਕ-ਇੱਕ ਬੂਟਾ ਲਗਾਉਣ ਅਤੇ ਉਸ ਦੀ ਦੇਖ-ਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਜੀਵਨ ਵਿੱਚ ਹਰ ਵਿਅਕਤੀ ਨੂੰ ਬੂਟੇ ਜ਼ਰੂਰ ਲਗਾਉਣੇ ਚਾਹੀਹੇ ਹਨ ਅਤੇ ਉਸ ਦੀ ਦੇਖ-ਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕ ਬੂਟਾ 10 ਪੁੱਤਾਂ ਦੇ ਬਰਾਬਰ ਹੁੰਦਾ ਹੈ। ਮੌਜੂਦਾ ਸਮੇਂ ਵਾਤਾਵਰਨ ਵਿੱਚ ਬਦਲਾਅ ਆ ਰਿਹਾ ਹੈ, ਜਿਸ ਤੋਂ ਬਚਾਅ ਲਈ ਦਰੱਖਤ ਲਾਉਣੇ ਜ਼ਰੂਰੀ ਹਨ।
ਸ੍ਰੀ ਪੁਰੋਹਿਤ ਨੇ ਅਨੁਵਰਤ ਸਮਿਤੀ ਵੱਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਿਤੀ ਵੱਲੋਂ ਬਿਜਲੀ ਤੇ ਪਾਣੀ ਬਚਾਉਣ, ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਚਲਾਉਣ ਅਤੇ ਲੋੜਵੰਦ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਕੀਤੀ ਜਾ ਰਹੀ ਪਹਿਲਕਦਮੀ ਬਹੁਤ ਵਧੀਆ ਹੈ। ਉਨ੍ਹਾਂ ਨੇ ਹਰ ਕਿਸੇ ਨੂੰ ਆਪਣੇ ਜੀਵਨ ਵਿੱਚ ਕੋਈ ਟੀਚਾ ਰੱਖ ਕੇ ਕੰਮ ਕਰਨ ਦੀ ਅਪੀਲ ਕੀਤੀ।

Advertisement

ਚੰਡੀਗੜ੍ਹ ਵਿੱਚ ਬੂਟੇ ਲਾਉਣ ਦੀ ਮੁਹਿੰਮ ਨੇ ਜ਼ੋਰ ਫੜਿਆ

ਚੰਡੀਗੜ੍ਹ ਦੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਬੁੱਧ ਗਾਰਡਨ ਵਿੱਚ ਬੂਟੇ ਲਗਾਉਂਦੇ ਹੋਏ ਸ਼ਹਿਰ ਵਾਸੀ।

ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਦੀ ਹਰਿਆਲੀ ਤੇ ਵਾਤਾਵਰਨ ਦੀ ਰੱਖਿਆ ਲਈ ਜਿੱਥੇ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਮੌਨਸੂਨ ਦੌਰਾਨ ਵੱਡੇ ਪੱਧਰ ’ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਲੋਕ ਆਪਣੇ ਪੱਧਰ ’ਤੇ ਵੀ ਬੂਟੇ ਲਗਾ ਰਹੇ ਹਨ। ਇਸੇ ਕੜੀ ਤਹਿਤ ਸੁਖਨਾ ਝੀਲ ਨੇੜੇ ਜੰਗਲਾਤ ਖੇਤਰ ਵਿੱਚ ਚੰਡੀਗੜ੍ਹ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਟੀਮ ਸਲਿਊਸ਼ਨਜ਼ ਨੇ ਪੰਜਾਬ ਐਗਰੋ ਫਾਈਵ ਰਿਵਰਜ਼ ਵੱਲੋਂ ਬੂਟੇ ਲਗਾਏ ਗਏ। ਇਸ ਮੌਕੇ ਟੀਮ ਸੋਲਿਊਸ਼ਨ ਦੇ ਡਾਇਰੈਕਟਰ ਨਵਲ ਕਿਸ਼ੋਰ ਨੇ ਮਨੁੱਖ ਦੇ ਜੀਵਨ ਵਿੱਚ ਜੰਗਲਾਂ ਅਤੇ ਰੁੱਖਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਰੁੱਖ ਲਗਾਓ ਮੁਹਿੰਮ ਤਹਿਤ ਇੱਥੇ ਸੁਖਨਾ ਝੀਲ ਦੇ ਨਾਲ ਬੁੱਧ ਗਾਰਡਨ ਅਤੇ ਇਸ ਦੇ ਆਲੇ-ਦੁਆਲੇ ਜੰਗਲਾਤ ਵਿਭਾਗ ਵੱਲੋਂ ਦਿੱਤੀ ਜਗ੍ਹਾ ’ਤੇ ਬੂਟੇ ਲਗਾਏ ਗਏ। ਇਸੇ ਤਰ੍ਹਾਂ ਹਿਮਾਚਲ ਮਹਾਸਭਾ ਚੰਡੀਗੜ੍ਹ ਵੱਲੋਂ ਵੀ ਸੈਕਟਰ-50 ਸਥਿਤ ਸਰਕਾਰੀ ਕਾਮਰਸ ਕਾਲਜ ਵਿੱਚ ਬੂਟੇ ਲਗਾਏ ਗਏ। ਸਰਕਾਰੀ ਕਾਮਰਸ ਕਾਲਜ ਦੀ ਪ੍ਰਿੰਸੀਪਲ ਮਨਜੀਤ ਬਰਾੜ, ਕੌਂਸਲਰ ’ਤੇ ਡਿਪਟੀ ਮੇਅਰ ਰਜਿੰਦਰ ਸ਼ਰਮਾ ਅਤੇ ਕਾਲਜ ਦੇ ਹੋਰ ਸਟਾਫ ਮੈਂਬਰਾਂ ਨੇ ਵੀ ਬੂਟੇ ਲਗਾਏ। ਇਸ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਮੇਅਰ ਰਾਜਿੰਦਰ ਸ਼ਰਮਾ ਅਤੇ ਹਿਮਾਚਲ ਮਹਾਸਭਾ ਦੇ ਪ੍ਰਧਾਨ ਪ੍ਰਿਥਵੀ ਸਿੰਘ ਪ੍ਰਜਾਪਤੀ ਨੇ ਵੀ ਪੌਦੇ ਲਗਾਉਣ ਆਏ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਿਮਾਚਲ ਮਹਾਸਭਾ ਦੇ ਸਕੱਤਰ ਜਨਰਲ ਰਮੇਸ਼ ਸੋਹਰ, ਮੀਤ ਪ੍ਰਧਾਨ ਸੰਜੀਵ ਕੁਮਾਰ, ਸਲਾਹਕਾਰ ਸੰਤੋਸ਼ ਭਾਰਦਵਾਜ ਤੇ ਕੇਸੀ ਵਰਮਾ, ਵਿੱਤ ਸਕੱਤਰ ਦੇਸ਼ ਰਾਜ ਚੌਧਰੀ ਅਤੇ ਹੋਰ ਮੈਂਬਰਾਂ ਨੇ ਬੂਟੇ ਲਗਾਉਣ ਵਿੱਚ ਸਹਿਯੋਗ ਦਿੱਤਾ। ਐਂਤਵਾਰ ਨੂੰ ਭਾਜਪਾ ਦੇ ਜ਼ਿਲ੍ਹਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਵਾਰਡ ਨੰਬਰ-27 ਅਤੇ ਵਾਰਡ ਨੰਬਰ-25 ਵਿੱਚ ‘ਇੱਕ ਰੁੱਖ ਮਾਂ ਦੇ ਨਾਮ’ ਪ੍ਰੋਗਰਾਮ ਤਹਿਤ ਬੂਟੇ ਲਗਾਏ ਗਏ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ. ਹੁਕਮਚੰਦ, ਸੂਬਾ ਸਕੱਤਰ ਸੰਜੀਵ ਰਾਣਾ, ਜ਼ਿਲ੍ਹਾ ਪ੍ਰਧਾਨ ਰਵੀ ਰਾਵਤ, ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਕਾਂਤ ਅਤੇ ਹੋਰ ਪਾਰਟੀ ਵਰਕਰਾਂ ਨੇ ਬੂਟੇ ਲਗਾਏ।

Advertisement
Author Image

Advertisement
Advertisement
×