For the best experience, open
https://m.punjabitribuneonline.com
on your mobile browser.
Advertisement

ਗੁਰਸ਼ਰਨ ਭਾਅ ਜੀ ਦੇ ਪੁਸ਼ਤੀ ਰੈਣ ਬਸੇਰੇ ਦੀ ਸਫ਼ਾਈ

07:00 AM Apr 18, 2024 IST
ਗੁਰਸ਼ਰਨ ਭਾਅ ਜੀ ਦੇ ਪੁਸ਼ਤੀ ਰੈਣ ਬਸੇਰੇ ਦੀ ਸਫ਼ਾਈ
ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਘਰ ਦੀ ਸਫ਼ਾਈ ਕਰਨ ਮੌਕੇ ਪਰਿਵਾਰਕ ਮੈਂਬਰ।- ਫੋਟੋ: ਸੱਗੂ
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 17 ਅਪਰੈਲ
ਨਾਟਕਕਾਰ ਗੁਰਸ਼ਰਨ ਭਾਅ ਜੀ (ਭਾਈ ਮੰਨਾ ਸਿੰਘ) ਦੀਆਂ ਧੀਆਂ ਡਾ. ਨਵਸ਼ਰਨ, ਡਾ. ਅਰੀਤ, ਜਵਾਈ ਡਾ. ਅਤੁਲ, ਡਾ. ਅਜੈ, ਡਾ. ਅਰੀਤ ਦੀ ਧੀ ਬੁੱਗੂ ਤੇ ਉਸ ਦੇ ਜੀਵਨ ਸਾਥੀ ਅਤੇ ਨੰਨ੍ਹੀ ਧੀ, ਵਿਦਵਾਨ ਡਾ. ਪਰਮਿੰਦਰ ਸਿੰਘ ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਲੋਕ ਹਿੱਤਾਂ ਨੂੰ ਪ੍ਰਣਾਏ ਪਰਿਵਾਰ ਦੇ ਜੱਦੀ ਪੁਸ਼ਤੀ ਵਿਰਾਸਤੀ ਰੈਣ ਬਸੇਰੇ ਦੀ ਸਫ਼ਾਈ ਕੀਤੀ।
ਡਾ. ਨਵਸ਼ਰਨ ਤੇ ਡਾ. ਅਰੀਤ ਨੇ ਆਖਿਆ ਕਿ ਇਸ ਘਰ ਵਿੱਚ ਗੁਰਸ਼ਰਨ ਭਾਅ ਜੀ ਦੇ ਪਿਤਾ ਡਾ. ਗਿਆਨ ਸਿੰਘ ਡਾਕਟਰੀ ਪ੍ਰੈਕਟਿਸ ਕਰਦੇ ਰਹੇ। ਗੁਰਸ਼ਰਨ ਭਾਅ ਜੀ ਨੇ ਢੇਰਾਂ ਨਾਟਕ ਲਿਖੇ ਅਤੇ ਵਰਕਸ਼ਾਪ ਲਗਾ ਕੇ ‘ਧਮਕ ਨਗਾਰੇ’ ਦੀ ਨਾਟਕ ਦੀਆਂ ਰਿਹਰਸਲਾਂ ਹੋਈਆਂ। ਇਸ ਘਰ ਵਿੱਚ ‘ਪਲਸ ਮੰਚ’ ਦੀ ਪਹਿਲੀ ਆਡੀਓ ਕੈਸੇਟ ‘ਲੋਕ ਪੱਖੀ ਗੀਤ’ ਦੀ ਰਿਕਾਰਡਿੰਗ ਹੋਈ। ਇਸ ਵਿਚਲੇ ਕੌਮਾਂਤਰੀ ਗੀਤ ‘ਲਹਿਰਾਂ ਬਣ ਉੱਠੋ’ ਅਤੇ ਮੇਰੇ ਗੀਤ ‘ਦਿੱਲੀ ਦੀ ਹਕੂਮਤੇ’ ਵਰਗੇ ਗੀਤਾਂ ਦੀ ਗੂੰਜ਼ ਪਈ ਸੀ। ਇਹ ਘਰ ’ਚ ਮੁਲਕ ਦੇ ਨਾਮਵਰ ਰੰਗ ਕਰਮੀ, ਗਾਇਕ, ਫਿਲਮੀ ਕਲਾਕਾਰ, ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ ਰਿਹਾ, ਜੋ ‘ਸਮਤਾ ਪੱਤ੍ਰਿਕਾ’ ਦਾ ਦਫ਼ਤਰ ਸੀ। ਇੱਥੇ ਵਿਦਵਾਨ ਡਾ. ਰਣਧੀਰ ਸਿੰਘ ਵਰਗੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਰੋਕਾਰਾਂ ਸਬੰਧੀ ਚਿੰਤਨ ਕਰਦੇ ਰਹੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×