For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਖ਼ਰੀਦ ਸ਼ੁਰੂ

07:57 AM Apr 11, 2024 IST
ਪੰਜਾਬ ਦੇ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਖ਼ਰੀਦ ਸ਼ੁਰੂ
ਖੰਨਾ ਮੰਡੀ ਵਿਚ ਕਣਕ ਦੀ ਖ਼ਰੀਦ ਦਾ ਉਦਘਾਟਨ ਕਰਦੇ ਹੋਏ ਅਧਿਕਾਰੀ। -ਫੋਟੋ: ਓਬਰਾਏ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 10 ਅਪਰੈਲ
ਪੰਜਾਬ ਦੀਆਂ ਮੰਡੀਆਂ ਵਿਚ ਕਣਕ ਪੁੱਜਣੀ ਸ਼ੁਰੂ ਹੋ ਗਈ ਹੈ ਅਤੇ ਸੱਤ ਜ਼ਿਲ੍ਹਿਆਂ ਵਿਚ ਫਸਲ ਦੀ ਖ਼ਰੀਦ ਸ਼ੁਰੂ ਹੋ ਗਈ ਹੈ। ਐਤਕੀਂ ਕਣਕ ਦੀ ਵਾਢੀ ਦਾ ਸੀਜ਼ਨ ਲੇਟ ਚੱਲ ਰਿਹਾ ਹੈ ਅਤੇ ਵਿਸਾਖੀ ਮਗਰੋਂ ਆਮਦ ਤੇਜ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ 1907 ਖ਼ਰੀਦ ਕੇਂਦਰ ਬਣਾਏ ਗਏ ਹਨ ਅਤੇ ਕੱਲ੍ਹ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ। ਹੁਣ ਤੱਕ ਮੰਡੀਆਂ ਵਿਚ 1528 ਮੀਟਰਿਕ ਟਨ ਕਣਕ ਪੁੱਜੀ ਹੈ ਜਿਸ ਚੋਂ 1105 ਐੱਮਟੀ ਦੀ ਅੱਜ ਹੀ ਆਮਦ ਹੋਈ ਹੈ। ਇਸ ਚੋਂ ਕੁੱਲ 753 ਮੀਟਰਿਕ ਟਨ ਕਣਕ ਖ਼ਰੀਦ ਹੋ ਚੁੱਕੀ ਹੈ।
ਪੰਜਾਬ ਦੇ ਜ਼ਿਲ੍ਹਾ ਪਟਿਆਲਾ ਵਿਚ ਅੱਜ 725 ਮੀਟਰਿਕ ਟਨ, ਸੰਗਰੂਰ ਵਿਚ 45 ਐੱਮਟੀ, ਰੋਪੜ ਵਿਚ 26 ਐਮਟੀ, ਮਾਨਸਾ ਵਿਚ 97 ਮੀਟਰਿਕ ਟਨ, ਲੁਧਿਆਣਾ ਵਿਚ 22 ਮੀਟਰਿਕ ਟਨ, ਮੁਕਤਸਰ ਵਿਚ 10 ਮੀਟਰਿਕ ਟਨ ਅਤੇ ਫਰੀਦਕੋਟ ਵਿਚ 3 ਮੀਟਰਿਕ ਟਨ ਕਣਕ ਪੁੱਜੀ ਹੈ। ਸੂਬੇ ਦੇ ਕਰੀਬ 472 ਖ਼ਰੀਦ ਕੇਂਦਰਾਂ ਵਿਚ ਕਣਕ ਪੁੱਜਣੀ ਸ਼ੁਰੂ ਹੋਈ ਹੈ। ਪ੍ਰਾਈਵੇਟ ਖ਼ਰੀਦਕਾਰਾਂ ਨੇ ਵੀ ਖ਼ਰੀਦ ਸ਼ੁਰੂ ਕਰ ਦਿੱਤੀ ਹੈ ਅਤੇ ਚਾਰ ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ, ਰੋਪੜ ਅਤੇ ਮੁਹਾਲੀ ਵਿਚ ਪ੍ਰਾਈਵੇਟ ਵਪਾਰੀਆਂ ਨੇ ਫਸਲ ਖ਼ਰੀਦੀ ਹੈ।
ਪੰਜਾਬ ਸਰਕਾਰ ਨੂੰ ਐਤਕੀਂ 132 ਲੱਖ ਮੀਟਰਿਕ ਟਨ ਫਸਲ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ। ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਵਾਢੀ ਦਾ ਸੀਜ਼ਨ ਆਇਆ ਹੈ ਅਤੇ ਕਿਸਾਨਾਂ ਦੇ ਰੁਝੇਵਿਆਂ ਦਾ ਅਸਰ ਚੋਣਾਂ ’ਤੇ ਵੀ ਦੇਖਣ ਨੂੰ ਮਿਲੇਗਾ। ਪੰਜਾਬ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਖ਼ਰੀਦ ਸੀਜ਼ਨ ਦੌਰਾਨ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਕਣਕ ਦੀ ਖ਼ਰੀਦ 31 ਮਈ ਤੱਕ ਚੱਲੇਗੀ। ਸਰਕਾਰ ਨੇ ਸੂਬੇ ਵਿਚ ਕਣਕ ਦੀ ਬੋਗਸ ਖ਼ਰੀਦ ਨੂੰ ਰੋਕਣ ਲਈ 21 ਅੰਤਰਰਾਜੀ ਬੈਰੀਅਰਾਂ ਉਤੇ ਨਾਕੇ ਵੀ ਲਗਾਏ ਹਨ ਤਾਂ ਜੋ ਦੂਸਰੇ ਸੂਬਿਆਂ ਤੋਂ ਆਉਣ ਵਾਲੀ ਗੈਰਕਾਨੂੰਨੀ ਫਸਲ ਨੂੰ ਰੋਕਿਆ ਜਾ ਸਕੇ।
ਖ਼ਰੀਦ ਏਜੰਸੀਆਂ ਨੂੰ 115.50 ਲੱਖ ਮੀਟਰਕ ਟਨ ਦੇ ਬਣਦੇ ਹਿੱਸੇ ਦੀ ਕਣਕ ਦੀ ਖ਼ਰੀਦ ਕਰਨ ਲਈ 30,770.36 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਦੀ ਥਾਂ ਅਪਰੈਲ ਮਹੀਨੇ ਵਿੱਚ ਕਣਕ ਦੀ ਖ਼ਰੀਦ ਲਈ 27077.91 ਕਰੋੜ ਰੁਪਏ ਦੀ ਸੀ.ਸੀ.ਐੱਲ ਪ੍ਰਾਪਤ ਹੋ ਚੁੱਕੀ ਹੈ ਅਤੇ ਬਾਕੀ ਦੀ ਸੀ.ਸੀ.ਐੱਲ. ਮਈ 2024 ਦੌਰਾਨ ਪ੍ਰਾਪਤ ਹੋ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×