ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨੇ ਦੀ ਖ਼ਰੀਦ: ਪੰਜਾਬ ’ਚ ਸੌ ਲੱਖ ਟਨ ਦਾ ਅੰਕੜਾ ਪਾਰ

07:57 AM Nov 05, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 4 ਨਵੰਬਰ
ਪੰਜਾਬ ’ਚ ਅੱਜ ਝੋਨੇ ਦੀ ਖ਼ਰੀਦ ਦਾ 100 ਲੱਖ ਟਨ ਦਾ ਅੰਕੜਾ ਪਾਰ ਹੋ ਗਿਆ ਹੈ ਅਤੇ ਹੁਣ ਤੱਕ ਕਰੀਬ 54 ਫ਼ੀਸਦੀ ਫ਼ਸਲ ਖਰੀਦੀ ਜਾ ਚੁੱਕੀ ਹੈ। ਸੂਬਾ ਸਰਕਾਰ ਦਾ 185 ਲੱਖ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਸੀ ਪਰ ਝੋਨੇ ਦਾ ਝਾੜ ਘਟਣ ਕਰਕੇ ਫ਼ਸਲ ਦੀ ਖ਼ਰੀਦ ਮਿੱਥੇ ਟੀਚੇ ਤੋਂ ਹੇਠਾਂ ਡਿੱਗਣ ਦਾ ਅਨੁਮਾਨ ਹੈ। ਪਹਿਲੀ ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਈ ਸੀ ਪਰ ਫ਼ਸਲ ਮੰਡੀਆਂ ’ਚ ਅਕਤੂਬਰ ਦੇ ਮੱਧ ’ਚ ਆਉਣੀ ਸ਼ੁਰੂ ਹੋਈ ਸੀ।
ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ 105.79 ਲੱਖ ਫ਼ਸਲ ਦੀ ਆਮਦ ਹੋ ਚੁੱਕੀ ਹੈ। ਰੋਜ਼ਾਨਾ ਦੀ ਆਮਦ ਤਾਂ ਘਟੀ ਹੈ ਪਰ ਫਿਰ ਵੀ ਅੱਜ ਦੀ ਆਮਦ 4.63 ਲੱਖ ਟਨ ਰਹੀ। ਮੰਡੀਆਂ ’ਚੋਂ ਸਰਕਾਰ ਹੁਣ ਤੱਕ 100.41 ਲੱਖ ਟਨ ਝੋਨਾ ਖ਼ਰੀਦ ਕਰ ਚੁੱਕੀ ਹੈ ਜੋ ਕਿ ਮਿੱਥੇ ਟੀਚੇ ਦਾ 54.05 ਫ਼ੀਸਦੀ ਬਣਦਾ ਹੈ। ਅੱਜ ਇੱਕੋ ਦਿਨ ਵਿੱਚ 4.52 ਲੱਖ ਐੱਮਟੀ ਫ਼ਸਲ ਖਰੀਦੀ ਗਈ ਹੈ। ਹੁਣ ਤੱਕ ਖਰੀਦੀ ਗਈ ਫ਼ਸਲ ’ਚੋਂ 52.29 ਲੱਖ ਟਨ ਫ਼ਸਲ ਦੀ ਲਿਫ਼ਟਿੰਗ ਹੋਈ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹਾਲੇ 66.72 ਫ਼ੀਸਦੀ, ਸ਼ਹੀਦ ਭਗਤ ਸਿੰਘ ਨਗਰ ਵਿੱਚ 65.07 ਫ਼ੀਸਦੀ, ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 59.42 ਫ਼ੀਸਦੀ ਫ਼ਸਲ ਦੀ ਲਿਫ਼ਟਿੰਗ ਹੋਣੀ ਬਾਕੀ ਹੈ। ਦੂਜੇ ਪਾਸੇ ਮਾਨਸਾ ਜ਼ਿਲ੍ਹੇ ’ਚ ਲਿਫ਼ਟਿੰਗ ਤੇਜ਼ ਹੋ ਰਹੀ ਹੈ ਜਿੱਥੇ ਸਿਰਫ਼ 27.13 ਫ਼ੀਸਦੀ ਫ਼ਸਲ ਦੀ ਚੁਕਾਈ ਹੋਣੀ ਬਾਕੀ ਹੈ ਅਤੇ ਇਸੇ ਤਰ੍ਹਾਂ ਫ਼ਾਜ਼ਿਲਕਾ ’ਚ 16.16 ਫ਼ੀਸਦੀ ਲਿਫ਼ਟਿੰਗ ਬਾਕੀ ਹੈ। ਖ਼ਰੀਦ ਸੀਜ਼ਨ ਦੇ ਸ਼ੁਰੂ ਵਿੱਚ ਸ਼ੈੱਲਰ ਮਾਲਕ ਤੇ ਆੜ੍ਹਤੀਏ ਵੀ ਨਾਰਾਜ਼ ਸਨ ਅਤੇ ਮਗਰੋਂ ਮਿੱਲਰਾਂ ਨੇ ਐਗਰੀਮੈਂਟ ਕਰਨੇ ਸ਼ੁਰੂ ਕੀਤੇ। ਹੁਣ ਤੱਕ 4640 ਦੇ ਕਰੀਬ ਸ਼ੈੱਲਰ ਮਾਲਕਾਂ ਨੇ ਅਪਲਾਈ ਕੀਤਾ ਹੈ ਅਤੇ 4132 ਸ਼ੈੱਲਰ ਮਾਲਕਾਂ ਨੂੰ ਜੀਰੀ ਦੀ ਅਲਾਟਮੈਂਟ ਹੋ ਚੁੱਕੀ ਹੈ। ਪ੍ਰਾਈਵੇਟ ਖ਼ਰੀਦ ਨਾਮਾਤਰ ਹੀ ਰਹੀ ਹੈ ਅਤੇ ਸਮੁੱਚੇ ਪੰਜਾਬ ’ਚੋਂ ਸਿਰਫ਼ 463.60 ਟਨ ਝੋਨਾ ਹੀ ਪ੍ਰਾਈਵੇਟ ਤੌਰ ’ਤੇ ਖਰੀਦਿਆ ਗਿਆ ਹੈ।

Advertisement

ਕਣਕ ਦੀ ਬਿਜਾਈ ਪੱਛੜੀ

ਕਣਕ ਦੀ ਬਿਜਾਈ ਪਹਿਲਾਂ 15 ਨਵੰਬਰ ਦੇ ਆਸ ਪਾਸ ਮੁਕੰਮਲ ਹੋ ਜਾਂਦੀ ਸੀ ਪਰ ਇਸ ਵਾਰ ਬਿਜਾਈ ਪੱਛੜਨ ਦਾ ਡਰ ਬਣਿਆ ਹੋਇਆ ਹੈ। ਝੋਨੇ ਦੀ ਖ਼ਰੀਦ ਦਾ ਸੀਜ਼ਨ ਲੰਮਾ ਚਲਾ ਗਿਆ ਹੈ ਅਤੇ ਹੁਣ ਕਿਸਾਨ ਕਣਕ ਦੀ ਬਿਜਾਈ ਲਈ ਪੱਬਾਂ ਭਾਰ ਹੋ ਗਏ ਹਨ। ਡੀਏਪੀ ਖਾਦ ਦੇ ਸੰਕਟ ਕਾਰਨ ਨਵੇਂ ਅੜਿੱਕੇ ਹਾਲੇ ਵੀ ਬਣੇ ਹੋਏ ਹਨ। ਮਾਝੇ ’ਚ ਕਣਕ ਦੀ ਬਿਜਾਈ ਸਿਖਰ ’ਤੇ ਪੁੱਜ ਗਈ ਹੈ ਜਦਕਿ ਮਾਲਵੇ ’ਚ ਅਜੇ ਰਫ਼ਤਾਰ ਸੁਸਤ ਹੈ।

Advertisement
Advertisement