67ਵੀਆਂ ਨੈਸ਼ਨਲ ਸਕੂਲ ਖੇਡਾਂ ’ਚ ਪੰਜਾਬ ਦੀ ਸਰਦਾਰੀ ਕਾਇਮ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਜਨਵਰੀ
ਇੱਥੇ 67ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ (ਅੰਡਰ-19) ਦੇ ਦੂਸਰੇ ਦਿਨ ਸੁਰਜੀਤ ਹਾਕੀ ਸਟੇਡੀਅਮ, ਬੀਐੱਸਐੱਫ ਹਾਕੀ ਗਰਾਊਂਡ, ਲਾਇਲਪੁਰ ਖਾਲਸਾ ਕਾਲਜ ਅਤੇ ਪੀਏਪੀ ਦੀਆਂ ਹਾਕੀ ਗਰਾਊਂਡਾਂ ਵਿੱਚ ਮੁਕਾਬਲੇ ਕਰਵਾਏ ਗਏ। ਲੀਗ ਮੁਕਾਬਲਿਆਂ ਵਿੱਚ ਸਿੱਖਿਆ ਮੰਤਰੀ ਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਹਰਿੰਦਰ ਸਿੰਘ ਗਰੇਵਾਲ ਅਤੇ ਜਗਮੋਹਨ ਸਿੰਘ ਵਾਲੀਆਂ ਨੇ ਸ਼ਿਰਕਤ ਕੀਤੀ। ਸਟੇਟ ਅਵਾਰਡੀ ਰਾਜੀਵ ਜੋਸ਼ੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿੱ) ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਡੀਐੱਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਵੱਲੋਂ ਨਤੀਜਿਆਂ ਦੀ ਜਾਣਕਾਰੀ ਦਿੱਤੀ ਗਈ। ਮੁਕਾਬਲਿਆਂ ਦੇ ਦੂਸਰੇ ਦਿਨ ਲੜਕਿਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਨੇ ਆਈਪੀਐੱਸਸੀ ਨੂੰ 18-0, ਝਾਰਖੰਡ ਨੇ ਪੱਛਮੀ ਬੰਗਾਲ ਨੂੰ 5-2, ਕਰਨਾਟਕਾ ਨੇ ਮਹਾਰਾਸ਼ਟਰ ਨੂੰ 5-0, ਛੱਤੀਸਗੜ੍ਹ ਨੇ ਸੀ.ਬੀ.ਐਸ.ਈ.ਐਸ.ਡਬਲਿਊ.ਓ ਨੂੰ 17-0, ਸੀ.ਆਈ.ਐਸ.ਸੀ.ਈ ਨੇ ਸੀ.ਬੀ.ਐਸ.ਈ.ਐਸ.ਡਬਲਿਊ. ਓ. ਨੂੰ 13-0, ਮੱਧ ਪ੍ਰਦੇਸ਼ ਨੇ ਗੁਜਰਾਤ ਨੂੰ 3-1, ਛੱਤੀਸਗੜ੍ਹ ਨੇ ਵਿੱਦਿਆ ਭਾਰਤੀ ਨੂੰ 9-0, ਉੱਤਰਾਖੰਡ ਨੇ ਕੇਰਲ ਨੂੰ 3-1, ਤਮਿਲਨਾਡੂ ਨੇ ਜੰਮੂ ਅਤੇ ਕਸ਼ਮੀਰ ਨੂੰ 4-0, ਹਰਿਆਣਾ ਨੇ ਹਿਮਾਚਲ ਪ੍ਰਦੇਸ਼ ਨੂੰ 6-0, ਵਿੱਦਿਆ ਭਾਰਤੀ ਨੇ ਸੀ.ਆਈ. ਐਸ.ਸੀ.ਈ ਨੂੰ 10-0 ਅਤੇ ਰਾਜਸਥਾਨ ਨੇ ਆਂਧਰਾ ਪ੍ਰਦੇਸ਼ ਨੂੰ 10-0 ਨਾਲ ਹਰਾਇਆ। ਲੜਕੀਆਂ ਦੇ ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਨੇ ਚੰਡੀਗੜ੍ਹ ਨੂੰ 10-0, ਰਾਜਸਥਾਨ ਨੇ ਬਿਹਾਰ ਨੂੰ 7-0, ਓਡੀਸ਼ਾ ਨੇ ਬਿਹਾਰ ਨੂੰ 4-0, ਗੁਜਰਾਤ ਨੇ ਆਈਪੀਐਸਸੀ ਨੂੰ 5-0, ਤਮਿਲਨਾਡੂ ਨੇ ਪੱਛਮੀ ਬੰਗਾਲ ਨੂੰ 4-1, ਉੱਤਰਾਖੰਡ ਨੇ ਸੀਬੀਐੱਸਈ ਨੂੰ 16-0, ਮਹਾਰਾਸ਼ਟਰਾ ਨੇ ਆਂਧਰਾ ਪ੍ਰਦੇਸ਼ ਨੂੰ 7-0, ਕਰਨਾਟਕਾ ਨੇ ਜੰਮੂ ਅਤੇ ਕਸ਼ਮੀਰ ਨੂੰ 6-0 ਅਤੇ ਉੱਤਰ ਪ੍ਰਦੇਸ਼ ਨੇ ਵਿੱਦਿਆ ਭਾਰਤੀ ਨੂੰ 17-0 ਨਾਲ ਹਰਾਇਆ। ਗੁਰਿੰਦਰ ਸਿੰਘ ਸੰਘਾ ਕੋਚ ਪੰਜਾਬ ਟੀਮ (ਲੜਕੇ), ਰਹਿੰਦਰ ਸਿੰਘ ਟੀਮ ਮੈਨੇਜਰ ਪੰਜਾਬ ਅਤੇ ਹਰਿੰਦਰ ਸਿੰਘ ਸੰਘਾ ਸਹਾਇਕ ਕਨਵੀਨਰ, ਪ੍ਰਿੰਸੀਪਲ ਭੁਪਿੰਦਰ ਪਾਲ ਸਿੰਘ, ਅਨਿਲ ਅਵਸਥੀ, ਸੁਖਦੇਵ ਲਾਲ, ਤਜਿੰਦਰ ਸਿੰਘ, ਹਰਬਿੰਦਰ ਪਾਲ ਮੌਜੂਦ ਸਨ। ਮੁਕਾਬਲਿਆਂ ਵਿੱਚ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਤਜਿੰਦਰ ਸਿੰਘ, ਚੰਦਰ ਸ਼ੇਖਰ ਅਤੇ ਨਵਤੇਜ ਸਿੰਘ ਬੱਲ ਵੱਲੋਂ ਬਤੌਰ ਗਰਾਊਂਡ ਕਨਵੀਨਰ ਦੀ ਭੂਮਿਕਾ ਨਿਭਾਈ।