For the best experience, open
https://m.punjabitribuneonline.com
on your mobile browser.
Advertisement

ਪੰਜਾਬ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਅੱਜ ਤੋਂ ਹੋਰ ਮਹਿੰਗਾ

11:34 AM Apr 01, 2024 IST
ਪੰਜਾਬ ਦਾ ਸਭ ਤੋਂ ਮਹਿੰਗਾ ਟੌਲ ਪਲਾਜ਼ਾ ਅੱਜ ਤੋਂ ਹੋਰ ਮਹਿੰਗਾ
ਲਾਡੋਵਾਲ ਟੌਲ ਪਲਾਜ਼ਾ ਤੋਂ ਲੰਘਦੇ ਹੋਏ ਵਾਹਨਾਂ ਦੀ ਪੁਰਾਣੀ ਤਸਵੀਰ।
Advertisement

ਗੁਰਿੰਦਰ ਸਿੰਘ
ਲੁਧਿਆਣਾ, 31 ਮਾਰਚ
ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੌਲ ਪਲਾਜ਼ਾ ਦੀਆਂ ਟੌਲ ਦਰਾਂ ਅੱਜ ਤੋਂ 5 ਫ਼ੀਸਦੀ ਵਧ ਗਈਆਂ ਹਨ ਜਿਸ ਨਾਲ ਦਿੱਲੀ-ਅੰਮ੍ਰਿਤਸਰ ਸੜਕ ’ਤੇ ਜਾਣ ਵਾਲੇ ਲੋਕਾਂ ਦੀਆਂ ਜੇਬਾਂ ’ਤੇ ਵਾਧੂ ਬੋਝ ਪੈ ਗਿਆ ਹੈ।
ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਵੱਲੋਂ ਜੋ ਨਵੀਆਂ ਦਰਾਂ ਲਾਗੂ ਕੀਤੀਆਂ ਗਈਆਂ ਹਨ, ਉਸ ਮੁਤਾਬਿਕ ਹੁਣ ਕਾਰ, ਜੀਪ, ਵੈਨ ਜਾਂ ਲਾਈਟ ਮੋਟਰ ਵਹੀਕਲ ਨੂੰ 5 ਫ਼ੀਸਦੀ ਟੈਕਸ ਵਧਾ ਕੇ 220 ਰੁਪਏ ਇੱਕ ਪਾਸੇ ਦੀ ਯਾਤਰਾ ਦੀ ਪਰਚੀ ਕਟਾਉਣੀ ਪਵੇਗੀ ਜਦੋਂਕਿ ਆਉਣ-ਜਾਣ ਦੀ ਪਰਚੀ ਹੁਣ 330 ਰੁਪਏ ਦੀ ਹੋਵੇਗੀ। ਇਕ ਮਹੀਨੇ ਵਿੱਚ 50 ਵਾਰ ਆਉਣ ਜਾਣ ਲਈ ਮਹੀਨੇ ਦਾ ਪਾਸ ਹੁਣ 7360 ਰੁਪਏ ਵਿੱਚ ਬਣੇਗਾ।
ਇਸੇ ਤਰ੍ਹਾਂ ਲਾਈਟ ਕਮਰਸ਼ੀਅਲ ਵਹੀਕਲ, ਲਾਈਟ ਗੁੱਡਜ਼ ਵਹੀਕਲ ਜਾਂ ਮਿਨੀ ਬੱਸ ਨੂੰ ਹੁਣ ਸਿੰਗਲ ਯਾਤਰਾ ਲਈ 365 ਰੁਪਏ ਅਤੇ ਆਉਣ-ਜਾਣ ਲਈ 535 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਇਸੇ ਤਰ੍ਹਾਂ ਇੱਕ ਮਹੀਨੇ ਵਿਚ 50 ਵਾਰ ਆਉਣ ਜਾਣ ਲਈ ਮਹੀਨੇ ਦੇ ਪਾਸ ਲਈ 11,885 ਰੁਪਏ ਦੀ ਅਦਾਇਗੀ ਕਰਨੀ ਪਵੇਗੀ।
ਬੱਸ ਜਾਂ ਟਰੱਕ ਦਾ ਟੌਲ ਟੈਕਸ ਇੱਕ ਤਰਫ਼ਾ ਵਧਾ ਕੇ 745 ਰੁਪਏ ਅਤੇ ਇਕ ਦਿਨ ਲਈ ਆਉਣ-ਜਾਣ ਦਾ 1120 ਰੁਪਏ ਅਤੇ ਇਕ ਮਹੀਨੇ ਵਿੱਚ 50 ਵਾਰ ਲਈ ਲਈ ਮਹੀਨੇ ਦਾ ਪਾਸ 21,905 ਰੁਪਏ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਵੱਡੇ ਵਪਾਰਕ ਵਾਹਨਾਂ (ਤਿੰਨ ਐਕਸਲਜ਼ ਕਮਰਸ਼ੀਅਲ ਵਹੀਕਲ) ਨੂੰ ਇੱਕ ਵਾਰ ਦੀ ਫੀਸ 815 ਰੁਪਏ ਅਤੇ ਆਉਣ-ਜਾਣ ਲਈ 1125 ਰੁਪਏ ਅਤੇ ਮਹੀਨੇ ਦੇ ਪਾਸ ਲਈ 27,170 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਭਾਰੇ ਵਾਹਨਾਂ ਦੀਆਂ ਫੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ।

Advertisement

ਲੋਕਾਂ ’ਤੇ ਕਰੋੜਾਂ ਦਾ ਬੋਝ ਪਵੇਗਾ: ਢਿੱਲੋਂ

ਸਾਬਕਾ ਵਿਧਾਇਕ ਤੇ ਅਕਾਲੀ ਜਥਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਟੌਲ ਪਲਾਜ਼ਾ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਨਾਲ ਲੋਕਾਂ ਦੀਆਂ ਜੇਬਾਂ ’ਤੇ ਹਰ ਰੋਜ਼ ਕਰੋੜਾਂ ਰੁਪਏ ਦਾ ਵਾਧੂ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ 20-30 ਰੁਪਏ ਵਸੂਲੀ ਵਾਲੇ ਟੌਲ ਪਲਾਜ਼ਾ ਬੰਦ ਕਰਨ ਦੇ ਐਲਾਨ ਕਰ ਰਹੇ ਹਨ ਪਰ ਪੰਜਾਬ ਦੇ ਇਸ ਸਭ ਤੋਂ ਮਹਿੰਗੇ ਟੌਲ ਪਲਾਜ਼ਾ ਦੀਆਂ ਦਰਾਂ ਵਿੱਚ ਹੋ ਰਹੇ ਵਾਧੇ ਬਾਰੇ ਬਿਲਕੁੱਲ ਚੁੱਪ ਹਨ। ਉਨ੍ਹਾਂ ਕਿਹਾ ਕਿ ਇਸ ਟੌਲ ਪਲਾਜ਼ਾ ਦੀਆਂ ਦਰਾਂ ਇੱਕ ਸਾਲ ਵਿੱਚ ਤੀਜੀ ਵਾਰ ਵਧਾਈਆਂ ਗਈਆਂ ਹਨ।

ਐਨਐਚਏਆਈ ਨੇ ਕੀਤਾ ਵਾਧਾ: ਮੈਨੇਜਰ

ਲਾਡੋਵਾਲ ਟੌਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਪਾਲ ਨੇ ਦੱਸਿਆ ਕਿ ਇਹ ਵਾਧਾ ਐਨਐਚਏਆਈ ਵੱਲੋਂ ਕੀਤਾ ਗਿਆ ਹੈ, ਜਿਸ ਵਿੱਚ ਸਥਾਨਕ ਟੌਲ ਪਲਾਜ਼ਾ ਪ੍ਰਬੰਧਕਾਂ ਦਾ ਕੋਈ ਹੱਥ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਟੌਲ ਦਰਾਂ ਵਿੱਚ 30 ਸਤੰਬਰ ਦੀ ਰਾਤ 12 ਵਜੇ ਤੋਂ ਵਾਧਾ ਕੀਤਾ ਜਾਂਦਾ ਸੀ, ਪਰ ਹੁਣ ਸਰਕਾਰ ਨੇ ਹਰ ਸਾਲ 31 ਮਾਰਚ ਦੀ ਰਾਤ 12 ਵਜੇ ਤੋਂ ਟੌਲ ਦਰਾਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ।

Advertisement
Author Image

sukhwinder singh

View all posts

Advertisement
Advertisement
×