ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਟਰੇਲੀਆ ਤੋਂ ਦਿੱਲੀ ਜਾ ਰਹੇ ਜਹਾਜ਼ ’ਚ ਪੰਜਾਬੀ ਮੁਟਿਆਰ ਦੀ ਮੌਤ

04:26 PM Jul 02, 2024 IST
featuredImage featuredImage

ਮੈਲਬੌਰਨ, 2 ਜੁਲਾਈ

Advertisement

ਕੁਆਂਟਾਸ ਦੀ ਉਡਾਣ ਵਿੱਚ ਮੈਲਬੌਰਨ ਤੋਂ ਨਵੀਂ ਦਿੱਲੀ ਜਾ ਰਹੀ 24 ਸਾਲਾ ਲੜਕੀ ਦੀ ਮੌਤ ਹੋ ਗਈ ਜੋ ਤਪਦਿਕ ਨਾਲ ਪੀੜਤ ਸੀ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ ਜੋ ਸ਼ੈੱਫ ਬਣਨਾ ਚਾਹੁੰਦੀ ਸੀ। ਉਹ 20 ਜੂਨ ਨੂੰ ਮੈਲਬੌਰਨ ਤੋਂ ਦਿੱਲੀ ਜਾਣ ਲਈ ਜਹਾਜ਼ ’ਤੇ ਸਵਾਰ ਹੋਈ। ਇਹ ਜਾਣਕਾਰੀ ਮਿਲੀ ਹੈ ਕਿ ਉਹ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਠੀਕ ਮਹਿਸੂਸ ਨਹੀਂ ਕਰ ਰਹੀ ਸੀ ਤੇ ਜਹਾਜ਼ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਵੀ ਟਿਊਬਰਕਲੋਸਿਸ ਨੂੰ ਹੀ ਮੰਨਿਆ ਜਾ ਰਿਹਾ ਹੈ। ਉਸ ਦੇ ਇੱਕ ਦੋਸਤ ਅਨੁਸਾਰ ਮਨਪ੍ਰੀਤ ਕੌਰ ਮਾਰਚ 2020 ਵਿੱਚ ਆਸਟਰੇਲੀਆ ਜਾਣ ਤੋਂ ਬਾਅਦ ਪਹਿਲੀ ਵਾਰ ਆਪਣੇ ਮਾਪਿਆਂ ਨੂੰ ਮਿਲਣ ਭਾਰਤ ਜਾ ਰਹੀ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਆਪਣੀ ਸੀਟ ਬੈਲਟ ਬੰਨ੍ਹਣ ਗਈ ਤਾਂ ਮਨਪ੍ਰੀਤ ਕੌਰ ਫਰਸ਼ ’ਤੇ ਡਿੱਗ ਪਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

 

Advertisement

Advertisement