For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਸੱਚ ਦਾ ਸਾਥ ਦੇਣਗੇ: ਲੱਖਾ ਸਿਧਾਣਾ

07:47 AM Apr 25, 2024 IST
ਪੰਜਾਬੀ ਸੱਚ ਦਾ ਸਾਥ ਦੇਣਗੇ  ਲੱਖਾ ਸਿਧਾਣਾ
Advertisement

ਪੱਤਰ ਪ੍ਰੇਰਕ
ਬੋਹਾ, 24 ਅਪਰੈਲ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਖੇਤਰ ਬਠਿੰਡਾ ਤੋਂ ਉਮੀਦਵਾਰ ਲੱਖਾ ਸਿੰਘ ਸਿਧਾਣਾ ਨੇ ਇੱਥੇ ਪਾਰਟੀ ਵਰਕਰਾਂ ਤੇ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਬੋਹਾ ਖੇਤਰ ਵਿਚ ਚੋਣ ਪ੍ਰਚਾਰ ਕਰਨ ਸਬੰਧੀ ਵਿਚਾਰ ਕੀਤੀ ਗਈ। ਇਸ ਸਮੇਂ ਸ੍ਰੀ ਸਿਧਾਣਾ ਨੇ ਕਿਹਾ ਜ਼ਿਲ੍ਹਾ ਮਾਨਸਾ, ਬਠਿੰਡਾ ਤੇ ਸੰਗਰੂਰ ਦੀ ਧਰਤੀ ਲੋਕ ਲਹਿਰਾਂ ਦੀ ਧਰਤੀ ਹੈ, ਇਸ ਲਈ ਇੱਥੋਂ ਉੱਠਣ ਵਾਲੀ ਕਿਸੇ ਵੀ ਲਹਿਰ ਦਾ ਅਸਰ ਸਾਰੇ ਪੰਜਾਬ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਸ ਖੇਤਰ ਦੇ ਲੋਕ ਹੱਕ ਸੱਚ ਦੀ ਲੜਾਈ ਲੜਨ ਵਾਲੇ ਲੋਕਾਂ ਨਾਲ ਹੀ ਖੜ੍ਹਨ ਵਾਲਿਆਂ ਦਾ ਹੀ ਪੱਖ ਪੂਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਯਾਦ ਕਰਾਉਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਰਾਜ ਕਾਰਨ ਵਾਲੀਆਂ ਪਾਰਟੀਆਂ ਨੇ ਲੋਕਾਂ ਨੂੰ ਲੁੱਟਿਆ ਹੈ ਤੇ ਪੰਜਾਬ ਦੀ ਜਵਾਨੀ ਤੋਂ ਰੁਜ਼ਗਾਰ ਦੇ ਮੌਕੇ ਖੋਹ ਕੇ ਉਨ੍ਹਾਂ ਨੂੰ ਵਿਦੇਸ਼ਾ ਜਾਣ ਲਈ ਮਜਬੂਰ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×