ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ਯੂਨੀਵਰਸਿਟੀ: ਪੰਜਾਬੀ ਵਿਕਾਸ ਵਿਭਾਗ ਸੰਕਟ ਵਿਚ

08:38 AM Aug 30, 2024 IST
ਪੰਜਾਬੀ ਵਿਕਾਸ ਵਿਭਾਗ ਦੀ ਇਮਾਰਤ ਦੀ ਬਾਹਰੀ ਝਲਕ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਅਗਸਤ
ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਵਿਕਾਸ ਵਿਭਾਗ (ਡੀਪੀਡੀ) ਅੱਜ ਕੱਲ੍ਹ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਬਣਾਉਣ ਦਾ ਮਕਸਦ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਸੀ, ਜਿਸ ਕਰ ਕੇ ਸਭ ਤੋਂ ਪਹਿਲਾਂ ਇਹ ਵਿਭਾਗ ਬਣਾਇਆ ਗਿਆ ਸੀ। ਇਸ ਵਿਭਾਗ ਵਿਚ ਕਿਸੇ ਵੇਲੇ ਡੇਢ ਦਰਜਨ ਤੋਂ ਵੱਧ ਅਧਿਆਪਕ ਹੁੰਦੇ ਸਨ। ਇਸ ਵਿਭਾਗ ਦੀਆਂ ਇਸ ਵੇਲੇ ਪ੍ਰਵਾਨਿਤ ਆਸਾਮੀਆਂ ਨੌਂ ਹਨ ਪਰ ਅੱਜ ਇੱਥੇ ਸਿਰਫ਼ ਇਕ ਅਧਿਆਪਕਾ ਹੀ ਹੈ, ਜੋ ਵਿਭਾਗ ਦੀ ਮੁਖੀ ਹੈ ਅਤੇ ਸਾਰਾ ਕੰਮ ਸੰਭਾਲ ਰਹੀ ਹੈ।
ਇਸ ਵਿਭਾਗ ਨੇ ਵੱਖ ਵੱਖ ਵਿਭਾਗਾਂ ਦੇ ਪੰਜਾਬੀ ਵਿਚ ਪ੍ਰਾਜੈਕਟ ਤਿਆਰ ਕਰਵਾਉਣੇ ਹੁੰਦੇ ਹਨ, ਜਿਸ ਸਥਾਈ ਕਮੇਟੀ ਨੇ ਇਹ ਪ੍ਰਾਜੈਕਟ ਪਾਸ ਕਰਨੇ ਹੁੰਦੇ ਹਨ, ਉਸ ਸਥਾਈ ਕਮੇਟੀ ਦੀ ਮੀਟਿੰਗ ਹੀ 9 ਸਾਲਾਂ ਬਾਅਦ 24 ਅਗਸਤ 2023 ਨੂੰ ਹੋਈ ਸੀ, ਜਿਸ ਵਿਚ 48 ਪ੍ਰਾਜੈਕਟ ਰੱਖੇ ਗਏ ਸੀ ਤੇ ਉਸ ਵਿੱਚੋਂ ਸਿਰਫ਼ 10 ਪ੍ਰਾਜੈਕਟ ਹੀ ਪਾਸ ਹੋਏ ਸਨ। ਹੁਣ ਸਥਾਈ ਕਮੇਟੀ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਵਿਭਾਗੀ ਸੂਤਰਾਂ ਅਨੁਸਾਰ ਹੁਣ ਇਸ ਵਿਭਾਗ ਕੋਲ 150 ਤੋਂ ਵੱਧ ਪ੍ਰਾਜੈਕਟ ਹਨ ਤੇ ਇਨ੍ਹਾਂ ’ਤੇ ਕੰਮ ਕਰਨਾ ਬਾਕੀ ਹੈ। ਡਾ. ਗੁਰਨਾਇਬ ਸਿੰਘ ਨੇ ਕਿਹਾ ਕਿ ਪੰਜਾਬੀ ਵਿਕਾਸ ਵਿਭਾਗ ਦਾ ਕੰਮ ਹੋਰ ਵਿਭਾਗਾਂ ਨਾਲ ਸਬੰਧਤ ਸਾਹਿਤ ਨੂੰ ਪੰਜਾਬੀ ਵਿਚ ਅਨੁਵਾਦ ਕਰਾਉਣਾ ਹੈ ਤਾਂ ਕਿ ਹੋਰ ਵਿਸ਼ਿਆਂ ਨੂੰ ਪੰਜਾਬੀ ਵਿਚ ਪੜਿ੍ਹਆ ਜਾ ਸਕੇ। ਇਸ ਵਿਭਾਗ ਦੇ ਸਾਬਕਾ ਮੁਖੀ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਾਬਕਾ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਪੰਜਾਬੀ ਦੇ ਵਿਕਾਸ ਲਈ ਇਹ ਵਿਭਾਗ ਬਣਿਆ ਸੀ, ਜਿਸ ਨੇ ਪੰਜਾਬੀ ਵਿਚ ਕਾਫ਼ੀ ਕੰਮ ਕੀਤਾ ਪਰ ਅੱਜ ਕੱਲ੍ਹ ਇੱਥੇ ਸਿਰਫ਼ ਇਕ ਅਧਿਆਪਕ ਹੀ ਮੁਖੀ ਦਾ ਤੇ ਸਾਰੇ ‌ਵਿਭਾਗ ਦਾ ਕੰਮ ਸੰਭਾਲ ਰਹੀ ਹੈ, ਜਦ ਕਿ ਇਸ ਵਿਭਾਗ ਨੇ 8 ਵਿਭਾਗਾਂ ਦੀ ਤਰਜ਼ਮਾਨੀ ਕਰਨੀ ਹੁੰਦੀ ਹੈ।
ਵਿਭਾਗ ਦੇ ਮੁਖੀ ਪਰਮਿੰਦਰਪਾਲ ਕੌਰ ਨੇ ਕਿਹਾ ਕਿ ਇਸ ਵੇਲੇ ਉਹ ਇਕੱਲੀ ਇਸ ਵਿਭਾਗ ਦੀ ਅਧਿਆਪਕ ਤੇ ਮੁਖੀ ਹੈ। ਉਨ੍ਹਾਂ ਨੌਂ ਸਾਲਾਂ ਬਾਅਦ ਸਥਾਈ ਕਮੇਟੀ ਬਣਵਾਈ ਸੀ ਪਰ ਹੁਣ ਵੀਸੀ ਨਾ ਹੋਣ ਕਰਕੇ ਸਥਾਈ ਕਮੇਟੀ ਦਾ ਕਾਰਜਕਾਲ ਵੀ ਸਮਾਪਤ ਹੋ ਗਿਆ ਹੈ। ਉਨ੍ਹਾਂ ਦੇ ਵਿਭਾਗ ਨੂੰ ਤੁਰੰਤ ਅਧਿਆਪਕਾਂ ਦੀ ਲੋੜ ਹੈ।

Advertisement

Advertisement