For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ

07:06 AM Sep 11, 2024 IST
ਅਮਰੀਕਾ ’ਚ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ
Advertisement

ਜਲੰਧਰ (ਪਾਲ ਸਿੰਘ ਨੌਲੀ): ਇੱਥੋਂ ਥੋੜ੍ਹੀ ਦੂਰ ਨਡਾਲਾ ਇਲਾਕੇ ਦੇ ਵਿਅਕਤੀ ਦੀ ਅਮਰੀਕਾ ਵਿੱਚ ਅਣਪਛਾਤੇ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਨਵੀਨ ਸਿੰਘ (50) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਕਾ ਤਲਵੰਡੀ (ਨਡਾਲਾ) ਵਜੋਂ ਹੋਈ ਹੈ। ਪਰਿਵਾਰਕ ਮੈਂਬਰ ਅਵਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਬੀਤੀ ਰਾਤ ਘਰ ਜਾਣ ਲਈ ਸਟੋਰ ਬੰਦ ਕਰ ਰਿਹਾ ਸੀ। ਇਸ ਦੌਰਾਨ ਇੱਕ ਵਿਅਕਤੀ ਉੱਥੇ ਆਇਆ ਜਿਸ ਨੇ ਮਾਮੂਲੀ ਬਹਿਸ ਮਗਰੋਂ ਨਵੀਨ ’ਤੇ ਗੋਲੀਆਂ ਚਲਾ ਦਿੱਤੀਆਂ।

Advertisement
Advertisement
Author Image

sukhwinder singh

View all posts

Advertisement