ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ਸਾਹਿਤ ਸਭਾ ਨੇ ਇਮਰੋਜ਼ ਤੇ ਅੰਮ੍ਰਿਤਾ ਸਬੰਧੀ ਯਾਦਾਂ ਸਾਂਝੀਆਂ ਕੀਤੀਆਂ

07:59 AM Jan 09, 2024 IST
ਸਮਾਗਮ ਦੌਰਾਨ ਹਾਜ਼ਰ ਸ਼ਖ਼ਸੀਅਤਾਂ। -ਫੋਟੋ: ਕੁਲਦੀਪ ਸਿੰਘ

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜਨਵਰੀ
ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਡਾ. ਵਨੀਤਾ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿੱਚ ਕਰਵਾਈ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪ੍ਰੋ. ਰੇਣੁਕਾ ਸਿੰਘ ਨੇ ਇਮਰੋਜ਼, ਅੰਮ੍ਰਿਤਾ ਤੇ ਉਸ ਦੇ ਪਰਿਵਾਰ ਨਾਲ ਮੋਹ ਭਿੱਜੀਆਂ ਯਾਦਾਂ ਸਾਂਝੀਆਂ ਕੀਤੀਆਂ। ਵੱਡੀ ਗਿਣਤੀ ’ਚ ਹਾਜ਼ਰ ਵਿਦਵਾਨਾਂ ਨੇ ਦੋ ਮਿੰਟ ਖੜ੍ਹੇ ਹੋ ਕੇ ਇਮਰੋਜ਼ ਨੂੰ ਯਾਦ ਕੀਤਾ। ਮੰਚ ਸੰਚਾਲਕ ਤੇ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸਾਹਿਤ ਅਕਾਦਮੀ ਇਨਾਮ ਜੇਤੂ ਤੇ ਸਵਿਟਜ਼ਰਲੈਂਡ ਵਸਦੇ ਕਵੀ ਦੇਵ ਨਾਲ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਉਸ ਦੀਆਂ ਦਰਜਨ ਦੇ ਕਰੀਬ ਪੁਸਤਕਾਂ ਹਨ ਤੇ ਯੂਰਪ ਦਾ ਵੱਡਾ ਚਿੱਤਰਕਾਰ ਹੈ। ਇਸ ਮੌਕੇ ਦੇਵ ਨੇ ‘ਪੰਜਾਬ’, ‘ਕਾਰ ਸੇਵਾ’, ‘ਅਰਦਾਸ’, ‘ਸ਼ਾਇਰ ਦੀ ਪਹਿਚਾਣ’, ‘ਫੁਲਕਾਰੀਆਂ’, ‘ਪੰਜਾਬੀ ਰਬਾਬੀ’, ‘ਉਦਾਸੀ ਰੀਝ’, ‘ਜੇ ਮੈਂ ਮਿਲਾਂ’ ਤੇ ਹੋਰ ਕਵਿਤਾਵਾਂ ਸੁਣਾਈਆਂ। ਕਵਿਤਾਵਾਂ ’ਤੇ ਟਿੱਪਣੀਆਂ ਕਰਦਿਆਂ ਡਾ. ਯਾਦਵਿੰਦਰ ਨੇ ਆਖਿਆ ਕਿ ਦੇਵ-ਕਾਵਿ ਦੇ ਸ਼ਬਦ ਪਿੱਛੇ ਤਿੜਕੀ ਚੁੱਪ ਪਈ ਹੈ, ਸ਼ਬਦ ਸਿਰਫ ਮਖੌਟਾ ਹੈ। ਖ਼ਾਨਾਬਦੋਸ਼ੀ ਬਿਨਾਂ ਉਦਾਸੀਆਂ ਦੀ ਪਿਰਤ ਸੰਭਵ ਨਹੀਂ ਤੇ ਦੇਵ ਨੇ ਆਪਣੇ ਪਰਵਾਸ ਦੌਰਾਨ ਸੰਭਵ ਕਰ ਦਿਖਾਇਆ ਹੈ। ਪ੍ਰੋ. ਰਵੇਲ ਸਿੰਘ ਨੇ ਕਿਹਾ ਕਿ ਪੰਜਾਬ ਖਿੱਤਾ ਨਹੀਂ, ਪੰਜਾਬ ਇਕ ਖ਼ਿਆਲ ਹੈ ਤੇ ਦੇਵ ਦੀ ਕਵਿਤਾ ਉਸ ਨੂੰ ਸਹੀ ਅਰਥਾਂ ਵਿੱਚ ਦਰਸਾਉਂਦੀ ਹੈ। ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਕਿ ਦੇਵ ਦੀ ਕਵਿਤਾ ਵਿੱਚ ਚੁੱਪ ਬਹੁਤ ਗਹਿਰੀ ਹੈ, ਸ਼ਾਇਰੀ ਵਜੋਂ ਵੀ ਤੇ ਮਨੁੱਖ ਵਜੋਂ ਵੀ। ਉਸ ਦੀ ਕਵਿਤਾ ਵਿੱਚ ਵਿਸ਼ਵ ਗਿਆਨ ਤੇ ਕਲਾ ਗਿਆਨ ਹੈ। ਸ਼ਾਇਰ ਦਾ ਫ਼ਿਕਰ ਹੈ, ਸਿਰਜਣਾ ਹੈ। ਦੇਵ ਦੀ ਕਵਿਤਾ ਤੇ ਕਲਾ ਨੂੰ ਸਮਝਣਾ ਜ਼ਰੂਰੀ ਹੈ। ਡਾ. ਵਨੀਤਾ ਨੇ ‘ਅੰਮ੍ਰਿਤਾ ਨਹੀਂ ਰੀਸਾਂ ਤੇਰੀਆਂ’ ਨਾਂ ਦੀ ਲੰਮੀ ਕਵਿਤਾ ਸੁਣਾਈ ਜੋ ਇਸਤਰੀ ਦੀ ਸੁਤੰਤਰਤਾ ਤੇ ਅੰਮ੍ਰਿਤਾ-ਇਮਰੋਜ਼ ਦੇ ਗੂਹੜੇ ਪ੍ਰੇਮ ਪ੍ਰਸੰਗ ਨੂੰ ਮੁਖ਼ਾਤਬ ਸੀ। ਇਸ ਇਕੱਤਰਤਾ ਵਿੱਚ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਵਿਦਿਆਰਥੀ, ਖੋਜਾਰਥੀ ਹੋਰ ਲੇਖਕ-ਪਾਠਕ ਸ਼ਾਮਲ ਹੋਏ। ਅੰਤ ਵਿਚ ਬਲਬੀਰ ਮਾਧੋਪੁਰੀ ਨੇ 11 ਫ਼ਰਵਰੀ ਨੂੰ ਨਵਯੁਗ ਫਾਰਮ, ਮਹਿਰੌਲੀ ਵਿੱਚ ਹੋਣ ਵਾਲੀ ‘ਧੁੱਪ ਦੀ ਮਹਿਫ਼ਲ’ ਬਾਰੇ ਸੂਚਨਾ ਸਾਂਝੀ ਕੀਤੀ।

Advertisement

Advertisement
Advertisement