ਪੰਜਾਬੀ ਸਾਹਿਤ ਸਭਾ ਦੀ ਮੀਟਿੰਗ
05:16 AM Jun 06, 2025 IST
ਪਾਤੜਾਂ: ਇੱਥੇ ਪੰਜਾਬੀ ਸਾਹਿਤ ਸਭਾ ਪਾਤੜਾਂ ਦੀ ਮੀਟਿੰਗ ਬੱਤਰਾ ਅਕੈਡਮੀ ’ਚ ਹੋਈ, ਜਿਸ ਵਿੱਚ ਸਾਹਿਤਕਾਰਾਂ ਵੱਲੋਂ ਰਚਨਾਵਾਂ ਨਾਲ ਰੰਗ ਬੰਨ੍ਹਿਆ ਗਿਆ ਤੇ ਅਗਲੇ ਮਹੀਨੇ ਸਾਲਾਨਾ ਸਮਾਗਮ ਕਰਵਾਉਣ ਬਾਰੇ ਚਰਚਾ ਵੀ ਕੀਤੀ ਗਈ। ਸਭਾ ਦੇ ਪ੍ਰਧਾਨ ਤਰਸੇਮ ਖਾਸਪੁਰੀ ਨੇ ਨਵੇਂ ਆਏ ਸਾਹਿਤ ਪ੍ਰੇਮੀਆਂ ਦੀ ਜਾਣ ਪਛਾਣ ਕਰਵਾਈ। ਰਵੀ ਘੱਗਾ ਅਤੇ ਉੱਘੇ ਸਾਹਿਤਕਾਰ ਅਨੀਤਾ ਅਰੋੜਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਪ੍ਰੋ. ਜਤਿੰਦਰ ਸਿੰਘ, ਜਤਿੰਦਰ ਭਾਰਤਵਾਜ, ਅਨੀਤਾ ਅਰੋੜਾ, ਮਨਿੰਦਰ ਕਾਫ਼ਰ, ਗਗਨਦੀਪ ਵਿਦਿਆਰਥੀ, ਤਰਸੇਮ ਖਾਸਪੁਰੀ, ਜਤਿਨ ਬੱਤਰਾ, ਰਵੀ ਘੱਗਾ, ਗੁਰਚਰਨ ਸਿੰਘ ਰੋਗਲਾ, ਇਨਸ਼ਾਦ, ਜੱਗੀ ਘੰਗਰੋਲੀ, ਨਿਰਮਲਾ ਗਰਗ, ਦਰਸ਼ਨ ਸਿੰਘ ਲਾਡਬੰਨਜਾਰਾ, ਰਾਮਫਲ ਰਾਜਲਹੇੜੀ ਤੇ ਮਾਸਟਰ ਬੇਅੰਤ ਸਿੰਘ ਆਦਿ ਨੇ ਰਚਨਾਵਾਂ ਨਾਲ ਰੰਗ ਬੰਨ੍ਹਿਆ। -ਪੱਤਰ ਪ੍ਰੇਰਕ
Advertisement
Advertisement