ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਭਲਕੇ
07:51 AM Aug 03, 2024 IST
ਪੱਤਰ ਪ੍ਰੇਰਕ
ਖਰੜ, 2 ਅਗਸਤ
ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿੱਚ 4 ਅਗਸਤ ਨੂੰ ਹੋ ਰਹੀ ਹੈ। ਸਾਉਣ ਮਹੀਨੇ ਨੂੰ ਸਮਰਪਿਤ ਇਸ ਸਾਹਿਤਕ ਇਕੱਤਰਤਾ ਵਿੱਚ ਮੁੱਖ ਮਹਿਮਾਨ ਗੁਰਿੰਦਰਜੀਤ ਸਿੰਘ ਗਿੱਲ (ਬਡਾਲਾ) ਹੋਣਗੇ ਅਤੇ ਫ਼ਿਲਮ ਲੇਖ਼ਕ ਅਤੇ ਗੀਤਕਾਰ ਸ੍ਰੀ ਭੱਟੀ ਭੜੀਵਾਲੇ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਮੌਕੇ ਹਾਜ਼ਰ ਸਾਹਿਤਕਾਰ ਆਪਣੀਆਂ ਰਚਨਾਵਾਂ ਪੜ੍ਹਨਗੇ। ਉਨ੍ਹਾਂ ਵੱਲੋਂ ਸਾਰਿਆਂ ਨੂੰ ਇਸ ਇਕੱਤਰਤਾ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।
Advertisement
Advertisement