ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਜੂਨ
ਪਿੰਡ ਮਹਿੰਦੀਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੀ ਇਕੱਤਰਤਾ ਅਵਤਾਰ ਸਿੰਘ ਓਟਾਲਾ ਤੇ ਕਿਰਨਦੀਪ ਸਿੰਘ ਕੁਲਾਰ ਦੀ ਪ੍ਰਧਾਨਗੀ ਹੇਠਾਂ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਹਰਬੰਸ ਸਿੰਘ ਸ਼ਾਨ ਨੇ ਵਿਅੰਗਮਈ ਗੀਤ ‘ਪੁੱਤਰਾਂ ਤੂੰ ਸਾਧ ਬਣ ਜਾ’, ਮਨਦੀਪ ਮਾਣਕੀ ਨੇ ਕਵਿਤਾ ‘ਦਸਮ ਗ੍ਰੰਥ’, ਨਾਇਬ ਸਿੰਘ ਸਿੰਘ ਬਘੌਰ ਨੇ ਕਵਿਤਾ ‘ਪੰਜਾਬ ਸਿਆਂ’, ਭੋਲੂ ਧੌਲ ਮਾਜਰਾ ਨੇ ਗੀਤ ‘ਚੋਣਾਂ’, ਦਵਿੰਦਰ ਧੌਲ ਮਾਜਰਾ ਨੇ ਗੀਤ ‘ਕੰਡਾ ਬਣ ਗਈ ਮੈਂ ਪੈਰਾਂ ਦਾ’, ਪਿੰਦਾ ਹਰਬੰਸਪੁਰਾ ਨੇ ਕਵਿਤਾ ‘ਬਾਬਾ ਨਾਨਕ’ ਤੇ ਸੰਮੀ ਖਾਨ ਨੇ ਗੀਤ ‘ਸ਼ੌਂਕੀ ਭੁਮੱਦੀ’ ਨੇ ਗੀਤ ਸੁਣਾਇਆ। ਰਚਨਾਵਾਂ ’ਤੇ ਸਰਦਾਰਾ ਸਿੰਘ, ਅਵਤਾਰ ਸਿੰਘ ਚਕੋਹੀ , ਮਣੀ ਮਾਣਕੀ, ਬਲਵੀਰ ਸਿੰਘ, ਫਤਿਹ ਸਿੰਘ ਕੁਲਾਰ, ਡਾ.ਕੁਲਵਿੰਦਰ ਸਿੰਘ ਨੇ ਉਸਾਰੂ ਟਿੱਪਣੀਆਂ ਕੀਤੀਆਂ। ਅੱਜ ਦੀ ਇਕੱਤਰਤਾ ਵਿੱਚ ਪ੍ਰਸਿੱਧ ਗੀਤਕਾਰ ਚਤਰ ਸਿੰਘ ਪਰਵਾਨਾ ਸਭਾ ਦੇ ਰੁ-ਬ-ਰੂ ਹੁੰਦਿਆਂ ਆਪਣੀ ਸੰਘਰਸ਼ ਭਰੀ ਜ਼ਿੰਦਗੀ ਦੇ ਦਿਨਾਂ ਨੂੰ ਚੇਤੇ ਕਰਕੇ ਭਾਵੁਕ ਹੋਏ। ਸਭਾ ਦੀ ਕਾਰਵਾਈ ਗੁਰੀ ਤੁਰਮਰੀ ਅਤੇ ਸੁਖਵਿੰਦਰ ਸਿੰਘ ਭਾਦਲਾ ਨੇ ਨਿਭਾਈ।