ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਰਸਾ ਦੇ ਸਰਕਾਰੀ ਕਾਲਜ ’ਚ ਪੰਜਾਬੀ ਸਾਹਿਤ ਸਭਾ ਕਾਇਮ

10:18 AM Sep 01, 2024 IST
ਸਰਕਾਰੀ ਕਾਲਜ ਦੀ ਨਵੀਂ ਚੁਣੀ ਗਈ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰ।

ਪ੍ਰਭੂ ਦਿਆਲ
ਸਿਰਸਾ, 31 ਅਗਸਤ
ਇਥੋਂ ਦੇ ਸਰਕਾਰੀ ਨੈਸ਼ਨਲ ਕਾਲਜ ਵਿੱਚ ਪ੍ਰਿੰਸੀਪਲ ਡਾ. ਸੰਦੀਪ ਗੋਇਲ ਦੀ ਸਰਪ੍ਰਸਤੀ ਹੇਠ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਸਿੰਘ ਅਤੇ ਪੰਜਾਬੀ ਵਿਸ਼ਾ ਕੌਂਸਲ ਦੀ ਇੰਚਾਰਜ ਡਾ. ਹਰਵਿੰਦਰ ਕੌਰ ਦੀ ਅਗਵਾਈ ਹੇਠ ‘ਪੰਜਾਬੀ ਸਾਹਿਤ’ ’ਤੇ ਆਧਾਰਿਤ ਸੈਸ਼ਨ 2024-25 ਲਈ ਪੰਜਾਬੀ ਵਿਸ਼ੇ ਨਾਲ ਸਬੰਧਤ ਵਿਦਿਆਰਥੀ ਦੀ ‘ਪੰਜਾਬੀ ਸਾਹਿਤ ਸਭਾ’ ਦਾ ਗਠਨ ਕੀਤਾ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਸਿੰਘ ਨੇ ਦੱਸਿਆ ਹੈ ਕਿ ‘ਪੰਜਾਬੀ ਸਾਹਿਤ ਸਭਾ’ ਦੀ ਕਾਰਜਕਾਰਨੀ ਵਿੱਚ ਸਮਾਜਿਕ ਸਰੋਕਾਰਾਂ ਅਤੇ ਸਮਕਾਲੀ ਭਖਦੇ ਮਸਲਿਆਂ ’ਤੇ ਆਧਾਰਿਤ ਭਾਸ਼ਣ, ਗੀਤ ਅਤੇ ਕਵਿਤਾ ਉਚਾਰਨ ਮੁਕਾਬਲੇ ਦੇ ਆਧਾਰ ’ਤੇ ਗਠਿਤ ਕੀਤੀ ਗਈ ਹੈ ਜਿਸ ਦੀ ਕਾਰਜਕਾਰਨੀ ਵਿੱਚ ਐੱਮਏ ਦੂਜੇ ਸਾਲ ਦੀ ਵਿਦਿਆਰਥਣ ਮਨਦੀਪ ਕੌਰ ਨੂੰ ਪ੍ਰਧਾਨ, ਐਮਏ ਪਹਿਲੇ ਵਰ੍ਹੇ ਦੀ ਅੰਜੂ ਰਾਣੀ ਨੂੰ ਮੀਤ ਪ੍ਰਧਾਨ, ਐੱਮ.ਏ. ਦੂਜੇ ਸਾਲ ਦੀ ਰਮਨਪ੍ਰੀਤ ਕੌਰ ਨੂੰ ਸਕੱਤਰ, ਐੱਮ.ਏ ਪਹਿਲੇ ਸਾਲ ਦੀ ਏਕਤਾ ਨੂੰ ਸਹਿ ਸਕੱਤਰ, ਐੱਮ.ਏ ਪਹਿਲੇ ਸਾਲ ਦੀ ਮੁਸਕਾਨ ਨੂੰ ਵਿੱਤ ਸਕੱਤਰ ਅਤੇ ਬੀ.ਏ ਪਹਿਲੇ ਸਾਲ ਦੇ ਲਕਸ਼ਪ੍ਰਤਾਪ ਸਿੰਘ ਨੂੰ ਸਕੱਤਰ ਚੁਣਿਆ ਗਿਆ। ਡਾ. ਹਰਵਿੰਦਰ ਸਿੰਘ ਨੇ ‘ਪੰਜਾਬੀ ਸਾਹਿਤ ਸਭਾ’ ਦੇ ਨਵੇਂ ਬਣੇ ਕਾਰਜਕਾਰੀ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਸਾਹਿਤ ਦਾ ਡੂੰਘਾਈ ਨਾਲ ਅਧਿਐਨ ਕਰਕੇ ਆਪਣੇ ਜੀਵਨ ਅਨੁਭਵ ਨੂੰ ਵਿਸ਼ਾਲ ਕਰਨ ਦਾ ਸੱਦਾ ਦਿੱਤਾ।

Advertisement

Advertisement