ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਨਵੀਂ ਕਾਰਜਕਾਰਨੀ ਚੁਣੀ

10:38 AM Jul 08, 2024 IST
ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਮੀਟਿੰਗ ਵਿੱਚ ਮੌਜੂਦ ਮੈਂਬਰ।

ਕੇ.ਪੀ ਸਿੰਘ
ਗੁਰਦਾਸਪੁਰ, 7 ਜੁਲਾਈ
ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਮੀਟਿੰਗ ਸਥਾਨਕ ਫਿਸ਼ ਪਾਰਕ ਵਿੱਚ ਹੋਈ। ਸਭਾ ਦੇ ਮੈਂਬਰ ਰਾਜਨ ਤਰੇੜੀਆ ਦੇ ਪਿਤਾ ਜੀ ਦੇ ਬੇਵਕਤੀ ਅਕਾਲ ਚਲਾਣਾ ਕਰ ਜਾਣ ’ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਾਲਾਨਾ ਮੈਂਬਰਸ਼ਿਪ ਨਵਿਆਉਣ ਤੋਂ ਇਲਾਵਾ ਪੁਰਾਣੀ ਕਾਰਜਕਾਰਨੀ ਭੰਗ ਕਰ ਕੇ ਦੋ ਸਾਲ ਬਾਅਦ ਨਵੀਂ ਕਾਰਜਕਾਰਨੀ ਦੀ ਚੋਣ ਕਰਨਾ ਮੁੱਖ ਏਜੰਡੇ ਸਨ। ਜਨਰਲ ਸਕੱਤਰ ਸੁਭਾਸ਼ ਦੀਵਾਨਾ ਨੇ ਕਾਰਜਕਾਰਨੀ ਭੰਗ ਕਰ ਕੇ ਨਵੀਂ ਚੋਣ ਕਰਨ ਲਈ ਮੈਂਬਰਾਂ ਨੂੰ ਬੇਨਤੀ ਕੀਤੀ। ਸਭਾ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਕੁਝ ਬਦਲਾਅ ਕਰਦਿਆਂ ਕਾਮਰੇਡ ਮੁਲਖ ਰਾਜ ਨੂੰ ਸਰਪ੍ਰਸਤ, ਸੁਭਾਸ਼ ਦੀਵਾਨਾ ਨੂੰ ਕਨਵੀਨਰ, ਤਰਸੇਮ ਸਿੰਘ ਭੰਗੂ ਨੂੰ ਪ੍ਰਧਾਨ, ਪ੍ਰਤਾਪ ਪਾਰਸ ਨੂੰ ਜਨਰਲ ਸਕੱਤਰ, ਅਸ਼ਵਨੀ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਬੈਂਸ ਮੀਤ ਪ੍ਰਧਾਨ, ਕੇਪੀ ਸਿੰਘ ਸਹਿ ਸਕੱਤਰ ਅਤੇ ਵਿੱਤ ਸਕੱਤਰ, ਹਰਪ੍ਰੀਤ ਕੌਰ ਸਿੰਮੀ ਨੂੰ ਸਕੱਤਰ, ਪ੍ਰੋਫੈਸਰ ਰਾਜ ਕੁਮਾਰ, ਸੁਰਿੰਦਰ ਮੋਹਨ ਸ਼ਰਮਾ ਅਤੇ ਰਣਬੀਰ ਆਕਾਸ਼ ਨੂੰ ਸਲਾਹਕਾਰ ਚੁਣਿਆ ਗਿਆ। ਕਾਰਜਕਾਰਨੀ ਦੇ ਹੋਰ ਮੈਂਬਰਾਂ ਵਿੱਚ ਸੁਨੀਲ ਕੁਮਾਰ, ਰਾਜਨ ਤਰੇੜੀਆ, ਪ੍ਰੀਤ ਰਾਣਾ, ਬਲਦੇਵ ਸਿੱਧੂ ਅਤੇ ਰਾਜਿੰਦਰ ਸਿੰਘ ਛੀਨਾ ਦੀ ਚੋਣ ਕੀਤੀ ਗਈ। ਸਮੂਹ ਮੈਂਬਰਾਂ ਵੱਲੋਂ ਇਸ ਚੋਣ ਦੀ ਸਹਿਮਤੀ ਪ੍ਰਗਟਾਈ ਗਈ। ਇਸ ਤੋਂ ਬਾਅਦ ਕਵੀ ਦਰਬਾਰ ਦੀ ਸ਼ੁਰੂਆਤ ਗਾਇਕ ਪ੍ਰੀਤ ਰਾਣਾ ਜੀ ਵੱਲੋਂ ਆਧੁਨਿਕ ਬੋਲੀਆਂ ਨਾਲ ਹੋਈ। ਬਲਦੇਵ ਸਿੱਧੂ ਨੇ ਬੁਲੰਦ ਆਵਾਜ਼ ਵਿੱਚ ਗੀਤ ਪੇਸ਼ ਕੀਤਾ। ਹਰਪਾਲ ਬੈਂਸ, ਸੁਨੀਲ ਕੁਮਾਰ,ਸੁਭਾਸ਼ ਦੀਵਾਨਾ, ਸੁਰਿੰਦਰ ਮੋਹਨ ਸ਼ਰਮਾ ਅਤੇ ਪ੍ਰਤਾਪ ਪਾਰਸ ਦੀਆਂ ਗ਼ਜ਼ਲਾਂ ਨੇ ਪ੍ਰੋਗਰਾਮ ਨੂੰ ਸਿਖ਼ਰਾਂ ’ਤੇ ਪਹੁੰਚਾਇਆ। ਰਾਜਨ ਤਰੇੜੀਆ ਨੇ ਬਾਲ ਕਹਾਣੀ ਸਾਂਝੀ ਕੀਤੀ।

Advertisement

Advertisement