ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ਸਭਾ ਨੇ ਬੱਸ ਸਟੈਂਡ ’ਚ ਠੰਢੇ ਪਾਣੀ ਦਾ ਵਾਟਰ ਕੂਲਰ ਲਾਇਆ

06:42 AM Jun 27, 2024 IST

ਪੱਤਰ ਪ੍ਰੇਰਕ
ਰਤੀਆ, 26 ਜੂਨ
ਪੰਜਾਬੀ ਸਭਾ ਰਤੀਆ ਵੱਲੋਂ ਅੱਜ ਸ਼ਹਿਰ ਦੇ ਬੁਢਲਾਡਾ ਰੋਡ ਬੱਸ ਸਟੈਂਡ ਵਿੱਚ ਪੰਜਾਬੀ ਸਭਾ ਦੇ ਪ੍ਰਧਾਨ ਸਤੀਸ਼ ਹਾਂਡਾ ਦੀ ਪ੍ਰਧਾਨਗੀ ਹੇਠ ਠੰਢੇ ਪਾਣੀ ਦਾ ਕੂਲਰ ਲਗਾਇਆ ਗਿਆ। ਇਸ ਸਬੰਧੀ ਸਭਾ ਦੇ ਜਨਰਲ ਸਕੱਤਰ ਵਿਗਿਆਨ ਸਾਗਰ ਬਾਘਲਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸਵਾਰੀਆਂ ਲਈ ਬੱਸ ਸਟੈਂਡ ’ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਸਾਹਮਣੇ ਆਈ ਸੀ ਅਤੇ ਗਰਮੀ ਕਾਰਨ ਇਹ ਸਮੱਸਿਆ ਹੋਰ ਵਧੀਹੈ, ਜਿਸ ਦੇ ਮੱਦੇਨਜ਼ਰ ਪੰਜਾਬੀ ਸਭਾ ਨੇ ਬੱਸ ਸਟੈਂਡ ’ਤੇ ਠੰਢੇ ਪਾਣੀ ਦਾ ਕੂਲਰ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਪੰਜਾਬੀ ਸਭਾ ਦੇ ਕਨਵੀਨਰ ਡਾ. ਹੰਸਰਾਜ ਮਹਿਤਾ, ਸਕੱਤਰ ਕ੍ਰਿਸ਼ਨ ਤਨੇਜਾ, ਖਜ਼ਾਨਚੀ ਸੰਜੈ ਮੱਕੜ, ਮੀਤ ਪ੍ਰਧਾਨ ਹਰਬੰਸ ਖੰਨਾ, ਸਤੀਸ਼ ਸਰਦਾਨਾ, ਰਮੇਸ਼ ਮਹਿਤਾ ਕੁਨਾਲ, ਵਿੱਕੀ ਮਹਿਤਾ, ਸਚਿਨ ਲਲਿਤ, ਜਤਿਨ. ਮਹਿਤਾ, ਸੁਭਾਸ਼ ਚੁੱਘ, ਸ਼ਾਮ ਆਨੰਦ ਆਦਿ ਹਾਜ਼ਰ ਸਨ।

Advertisement

Advertisement
Advertisement