ਪੰਜਾਬੀ ਸ਼ਾਇਰ ਭਗਤ ਨਾਰਾਇਣ ਦਾ ਦੇਹਾਂਤ
08:05 AM Jan 28, 2025 IST
Advertisement
Advertisement
ਅੰਮ੍ਰਿਤਸਰ: ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਭਗਤ ਨਾਰਾਇਣ ਦਾ ਦੇਹਾਂਤ ਹੋ ਗਿਆ। ਉਹ 65 ਵਰ੍ਹਿਆਂ ਦੇ ਸਨ। ਪਿਛਲੇ ਦਿਨੀਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ। ਉਨ੍ਹਾਂ ਦੇ ਵਿਦੇਸ਼ ਰਹਿੰਦੇ ਪੁੱਤਰ ਦੇ ਵਾਪਸ ਪਰਤਣ ’ਤੇ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਦੁਰਗਿਆਣਾ ਮੰਦਰ ਸ਼ਮਸ਼ਾਨਘਾਟ ਵਿੱਚ ਬਾਅਦ ਦੁਪਹਿਰ ਕੀਤਾ ਗਿਆ। ਉਨ੍ਹਾਂ ਦੇ ਕਰੀਬੀ ਮਿੱਤਰ ਬੀ ਡੀ ਭਗਤ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭਗਤ ਨਾਰਾਇਣ ਨਮਿਤ ਅੰਤਿਮ ਅਰਦਾਸ 31 ਜਨਵਰੀ ਬਾਅਦ ਦੁਪਹਿਰ ਗੁਰਦੁਆਰਾ ਮਹਿਲ ਬੁਖਾਰੀ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਹੋਵੇਗੀ। -ਖੇਤਰੀ ਪ੍ਰਤੀਨਿਧ
Advertisement
Advertisement