ਸਤੀਸ਼ ਚੰਦਰ ਧਵਨ ਕਾਲਜ ਵਿੱਚ ਪੰਜਾਬੀ ਮਾਹ ਪ੍ਰੋਗਰਾਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਨਵੰਬਰ
ਅੱਜ ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਵਿੱਚ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰੋਫ਼ੈਸਰ ਗੀਤਾਂਜਲੀ ਪਬਰੇਜਾ ਦੀ ਯੋਗ ਅਗਵਾਈ ਹੇਠ ਪੰਜਾਬੀ ਮਾਹ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਬੁਲਾਰੇ ਦੇ ਰੂਪ ਵਿੱਚ ਪ੍ਰੋ. ਡਾ. ਸਰਬਜੋਤ ਕੌਰ ਹਾਜ਼ਰ ਹੋਏ। ਕਾਲਜ ਪ੍ਰਿੰਸੀਪਲ ਪ੍ਰੋ. ਸੁਮਨ ਲਤਾ ਨੇ ਜੀ ਆਇਆਂ ਆਖਿਆ ਤੇ ਮਾਤ ਭਾਸ਼ਾ ਦੀ ਸੇਵਾ ਦੇ ਇਸ ਉਪਰਾਲੇ ਲਈ ਸ਼ਲਾਘਾ ਕੀਤੀ। ਪ੍ਰੋ. ਮਿਤਾਲੀ ਨੇ ਆਈ ਮੁੱਖ ਬੁਲਾਰਾ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਰੂਬਰੂ ਕਰਵਾਇਆ। ਡਾ. ਸਰਬਜੋਤ ਕੌਰ ਨੇ ਭਾਸ਼ਾ ਦੀ ਮਹੱਤਤਾ, ਭਾਸ਼ਾ ਨਾਲ ਜੁੜੇ ਪੈਰੋਕਾਰਾਂ ਦਾ ਅਤੇ ਅਜੋਕੇ ਪ੍ਰਸੰਗ ਵਿੱਚ ਜੋ ਭਾਸ਼ਾ ਦਾ ਵਰਤਾਰਾ ਹੈ, ਉਸ ਬਾਰੇ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਜੀਵਨ ਵਿੱਚ ਮਾਂ ਬੋਲੀ ਅਤੇ ਭਾਸ਼ਾ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ ਤੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਅਖੀਰ ਵਿੱਚ ਕਾਲਜ ਪ੍ਰਬੰਧਕਾਂ ਨੇ ਡਾ. ਸਰਬਜੋਤ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਪ੍ਰੋਫੈਸਰ ਮਨਦੀਪ ਸਿੰਘ, ਪ੍ਰੋਫੈਸਰ ਬਲਜੀਤ ਕੌਰ, ਪ੍ਰੋਫੈਸਰ ਚਮਕੌਰ ਸਿੰਘ ਹਾਜ਼ਰ ਸਨ।