ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਭਾਸ਼ਾ ਸਿਖਲਾਈ ਕੈਂਪ ਸ਼ੁਰੂ

10:37 AM Nov 24, 2024 IST

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਨਵੰਬਰ
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਲਗਾਤਾਰ 24ਵੇਂ ਵਰ੍ਹੇ ਵੀ ਪੰਜਾਬੀ ਭਾਸ਼ਾ ਸਿਖਲਾਈ ਕੈਂਪਾਂ ਦੀ ਆਰੰਭਤਾ ਕੀਤੀ ਗਈ ਹੈ, ਜੋ ਕਿ 15 ਦਸੰਬਰ 2024 ਤੱਕ ਚੱਲਣਗੇ। ਇਨ੍ਹਾਂ ਕੈਂਪਾਂ ਦੀ ਆਰੰਭਤਾ ਦੀ ਅਰਦਾਸ ਸਿੰਘ ਸਾਹਿਬ ਭਾਈ ਕੁਲਵੰਤ ਸਿੰਘ ਵੱਲੋਂ ਕੀਤੀ ਗਈ ਜਿਸ ਵਿੱਚ ਪੰਜਾਬੀ ਪ੍ਰਮੋਸ਼ਨ ਫੋਰਮ ਦਿੱਲੀ ਦੇ ਮੁੱਖ ਸੇਵਾਦਾਰ ਬੀ. ਵਰਿੰਦਰਜੀਤ ਸਿੰਘ ਅਤੇ ਦਿੱਲੀ ਤੋਂ ਆਏ ਸਮੂਹ ਅਧਿਆਪਕਾਂ ਦੀ ਟੀਮ ਵੀ ਮੌਜਦ ਸੀ। ਨਾਂਦੇੜ ਸ਼ਹਿਰ ਦੇ ਨਾਮੀ ਸਕੂਲ ਸੱਚਖੰਡ ਇੰਗਲਿਸ਼ ਮੀਡੀਅਮ ਸਕੂਲ, ਗੁਰੂ ਕਲਗੀਧਰ ਇੰਗਲਿਸ਼ ਮੀਡੀਅਮ ਸਕੂਲ (ਸਵੇਰ) ਅਤੇ ਗੁਰੂ ਕਲਗੀਧਰ ਮਰਾਠੀ ਮੀਡੀਅਮ ਸਕੂਲ (ਸ਼ਾਮ) ਤੇ ਖ਼ਾਲਸਾ ਪ੍ਰਾਈਮਰੀ ਸਕੂਲ (ਸਵੇਰ) ਆਦਿ ਥਾਵਾਂ ’ਤੇ ਇਹ ਸਿਖਲਾਈ ਕੈਂਪ ਸਥਾਪਤ ਕੀਤੇ ਗਏ ਹਨ। ਇਨ੍ਹਾਂ ਕੈਂਪਾਂ ਵਿੱਚ ਹਰ ਵਰਗ, ਹਰ ਧਰਮ ਦੇ ਵਿਦਿਆਰਥੀ ਸਿੱਖਿਆ ਹਾਸਲ ਕਰਨ ਆ ਰਹੇ ਹਨ।

Advertisement

Advertisement