For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਜ਼ੁਬਾਨ ਸਾਡੇ ਸਿਰ ਦਾ ਤਾਜ: ਜਪੁਜੀ ਖਹਿਰਾ

07:45 AM Mar 07, 2024 IST
ਪੰਜਾਬੀ ਜ਼ੁਬਾਨ ਸਾਡੇ ਸਿਰ ਦਾ ਤਾਜ  ਜਪੁਜੀ ਖਹਿਰਾ
ਅਦਾਕਾਰਾ ਜਪੁਜੀ ਖਹਿਰਾ ਨੂੰ 41 ਅੱਖਰੀ ਫੱਟੀ ਭੇਟ ਕਰਦੇ ਹੋਏ ਹਰਪ੍ਰੀਤ ਬਹਿਣੀਵਾਲ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 6 ਮਾਰਚ
ਸਾਲ 2006 ਵਿੱਚ ਆਸਟਰੇਲੀਆ ਵਿਚ ਮਿਸ ਵਰਲਡ ਪੰਜਾਬਣ ਦਾ ਖਿਤਾਬ ਜਿੱਤਣ ਵਾਲੀ ਅਦਾਕਾਰਾ ਜਪੁਜੀ ਖਹਿਰਾ ਨੇ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਵੱਲੋਂ ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਭ ਤੋਂ ਵੱਡੀ ਸੇਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਦੇਸ਼ਾਂ-ਵਿਦੇਸ਼ਾਂ ਵਿੱਚ ਰਹੇ ਪਰ ਪੰਜਾਬੀ ਜ਼ੁਬਾਨ ਨੇ ਉਨ੍ਹਾਂ ਦੀ ਵੱਡੀਆਂ ਫਿਲਮਾਂ ਵਿੱਚ ਵੱਖਰੀ ਪਛਾਣ ਬਣਾਈ। ਜ਼ਿਕਰਯੋਗ ਹੈ ਕਿ ਅਦਾਕਾਰਾ ਜਪੁਜੀ ਖਹਿਰਾ ਨੇ ਮਨਮੋਹਨ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬੀ ਫਿਲਮ “ਮਿੱਟੀ ਆਵਾਜ਼ਾਂ ਮਾਰਦੀ”, ਹਿੰਦੀ ਫਿਲਮ ਧਰਤੀ, “ਜ਼ੋਰਾ-2”, ਚੇਤਾ ਸਿੰਘ, ਸਿੰਘ ਵਰਸਿਜ਼ ਕੌਰ, ਫੇਰ ਮਾਮਲਾ ਗੜਬੜ ਹੈ ਅਤੇ ਹੋਰ ਫਿਲਮਾਂ ਵਿਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਜਪੁਜੀ ਖਹਿਰਾ ਨੇ ਹਰਪ੍ਰੀਤ ਬਹਿਣੀਵਾਲ ਵੱਲੋਂ ਉਨ੍ਹਾਂ ਨੂੰ 41 ਅੱਖਰੀ ਭੇਟ ਕੀਤੀ ਫੱਟੀ ’ਤੇ ਬੋਲਦਿਆਂ ਕਿਹਾ ਕਿ ਪੰਜਾਬੀ ਸਾਡੇ ਸਿਰ ਦਾ ਤਾਜ਼ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਵਿਖੇ ਰਹਿੰਦੇ ਹੋਏ ਵੀ ਉਹ ਆਪਣੇ ਟੱਬਰ ਨੂੰ ਪੰਜਾਬੀ ਵਿੱਚ ਹੀ ਚਿੱਠੀਆਂ ਲਿਖਦੇ ਰਹੇ ਹਨ ਜਿਸ ਨਾਲ ਪੰਜਾਬੀ ਪ੍ਰਤੀ ਉਨ੍ਹਾਂ ਦਾ ਬਚਪਨ ਤੋਂ ਲਗਾਅ ਹੈ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਿਨੇਮਾ ਨਾਲ ਜੁੜੇ ਹੋਏ ਹਨ ਪਰ ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਵਿੱਚ ਪੰਜਾਬੀ ਦਾ ਡੰਕਾ ਵਜਦਿਆਂ ਦੇਖ ਉਨ੍ਹਾਂ ਨੂੰ ਜੋ ਆਤਮਿਕ ਖੁਸ਼ੀ ਹੁੰਦੀ ਹੈ। ਜਪੁਜੀ ਖਹਿਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਦਰਸ਼ਕਾਂ ਨੂੰ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਦੇਣ ਜਾ ਰਹੇ ਹਨ ਪਰ ਉਸ ਨੂੰ ਪੰਜਾਬੀ ਕਹਾਉਣਾ ਪਸੰਦ ਹੈ।

Advertisement

Advertisement
Author Image

sukhwinder singh

View all posts

Advertisement
Advertisement
×