ਖਾਲਿਸਤਾਨੀ ਪੋਸਟਰ ਲਗਾਉਣ ਵਾਲਾ ਪੰਜਾਬੀ ਢਾਬਾ ਮਾਲਕ ਗ੍ਰਿਫ਼ਤਾਰ
07:06 AM Apr 02, 2024 IST
ਗੁਹਾਟੀ: ਇਥੋਂ ਦੇ ਇਕ ਢਾਬਾ ਮਾਲਕ ਨੂੰ ਖਾਲਿਸਤਾਨੀ ਪੱਖੀ ਹੋਣ ਦੇ ਸ਼ੱਕ ’ਚ ਅਸਾਮ ਦੇ ਬੋਂਗਾਈਗਾਓਂ ਜ਼ਿਲ੍ਹੇ ’ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਢਾਬਾ ਮਾਲਕ ਪੰਜਾਬ ਨਾਲ ਸਬੰਧਤ ਹੈ। ਪੁਲੀਸ ਅਨੁਸਾਰ ਇਸ ਢਾਬਾ ਮਾਲਕ ਨੇ ਨੈਸ਼ਨਲ ਹਾਈਵੇਅ-27 ’ਤੇ ਆਪਣੇ ਢਾਬੇ ਵਿੱਚ ਖਾਲਿਸਤਾਨੀ ਵਿਚਾਰਧਾਰਕ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰਾਂ ਦੇ ਪੋਸਟਰ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਢਾਬੇ ਵਿਚੋਂ ਭਿੰਡਰਾਂਵਾਲੇ ਦੀ ਇੱਕ ਫੋਟੋ ਵੀ ਮਿਲੀ ਹੈ। ਇਸ ਤੋਂ ਇਲਾਵਾ ਇੱਕ ਹੋਰ ਫੋਟੋ ਮਿਲੀ ਹੈ ਜਿਸ ਵਿੱਚ ਇੱਕ ਵਿਅਕਤੀ ਖਾਲਿਸਤਾਨੀ ਝੰਡਾ ਲਹਿਰਾ ਰਿਹਾ ਹੈ। -ਪੀਟੀਆਈ
Advertisement
Advertisement