ਮਾਨਸਾ ਦੇ ਸਕੂਲਾਂ ’ਚ ਪੰਜਾਬੀ ਦੇ ਕਾਇਦੇ ਵੰਡੇ
10:13 AM Nov 10, 2024 IST
ਮਾਨਸਾ:
Advertisement
ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਲਈ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ, ਮਿਡਲ ਸਕੂਲ ਮਾਨਸਾ ਖੁਰਦ ਵਿੱਚ ਪੰਜਾਬੀ ਦੇ ਕਾਇਦੇ ਅਤੇ ਕਿਤਾਬਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬੀ ਮਿੱਠੀ ਅਤੇ ਮਧੁਰ ਭਾਸ਼ਾ ਹੈ, ਜਿਸ ਕਰਕੇ ਸਭਨਾਂ ਨੂੰ ਆਪਣੀ ਬੋਲੀ ਦੀ ਪ੍ਰਫੁੱਲਤਾ ਲਈ ਯਤਨ ਕਰਨਾ ਚਾਹੀਦਾ ਹੈ। ਸ੍ਰੀ ਬਹਿਣੀਵਾਲ ਨੇ ਦੱਸਿਆ ਕਿ ਨਵੰਬਰ ਮਹੀਨੇ ਨੂੰ ਉਹ ਪੰਜਾਬੀ ਬੋਲੀ ਦੇ ਮਹੀਨੇ ਵਜੋਂ ਮਨਾਉਂਦੇ ਹੋਏ ਪੰਜਾਬੀ ਭਾਸ਼ਾ, ਅੱਖਰ, ਗਿਆਨ, ਫੱਟੀਆਂ, ਸਾਹਿਤ, ਬੱਚਿਆਂ ਦੀ ਪੜ੍ਹਣ ਸਮੱਗਰੀ ਨੂੰ ਲੈ ਕੇ ਵੱਖ-ਵੱਖ ਸਕੂਲਾਂ ਅਤੇ ਸਖਸੀਅਤਾਂ ਕੋਲ ਜਾਣਗੇ। ਉਹ ਇਸ ਤੋਂ ਪਹਿਲਾਂ ਫਿਲਮ ਜਗਤ, ਖੇਡ ਜਗਤ, ਸਮਾਜ ਸੇਵੀ ਅਤੇ ਰਾਜਨੀਤਿਕ ਸਖਸੀਅਤਾਂ ਨੂੰ ਪੰਜਾਬੀ 41 ਅੱਖਰੀ ਫੱਟੀ ਭੇਟ ਕਰਕੇ ਪੰਜਾਬੀ ਬੋਲੀ ਨਾਲ ਜੁੜਣ ਲਈ ਪ੍ਰੇਰਿਤ ਕਰ ਕਰਨਗੇ। -ਪੱਤਰ ਪ੍ਰੇਰਕ
Advertisement
Advertisement