For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਭਵਨ ਦੀ ਲਾਇਬਰੇਰੀ ਤੇ ਪੁਸਤਕ ਵਿਕਰੀ ਕੇਂਦਰ ਦੀ ਨੁਹਾਰ ਬਦਲਣੀ ਸ਼ੁਰੂ

06:49 AM Apr 08, 2024 IST
ਪੰਜਾਬੀ ਭਵਨ ਦੀ ਲਾਇਬਰੇਰੀ ਤੇ ਪੁਸਤਕ ਵਿਕਰੀ ਕੇਂਦਰ ਦੀ ਨੁਹਾਰ ਬਦਲਣੀ ਸ਼ੁਰੂ
ਪੰਜਾਬੀ ਭਵਨ ਦੀ ਲਾਇਬਰੇਰੀ ਵਿੱਚ ਪੜ੍ਹਦੇ ਨੌਜਵਾਨ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਪਰੈਲ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਅਗਵਾਈ ਵਿੱਚ ਪੰਜਾਬੀ ਭਵਨ ’ਚ ਚੱਲਦੀ ਲਾਇਬਰੇਰੀ ਅਤੇ ਪੁਸਤਕ ਵਿਕਰੀ ਕੇਂਦਰ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ਹੈ। ਲਾਇਬਰੇਰੀ ਦੀ ਪਹੁੰਚ ਵਧਾਉਣ ਦੇ ਮਕਸਦ ਨਾਲ ਇਸ ਨੂੰ ਡਿਜੀਟਲ ਫਾਰਮੇਟ ਵਿੱਚ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਇਸ ਲਾਇਬਰੇਰੀ ਵਿੱਚ 63 ਹਜ਼ਾਰ ਤੋਂ ਵੱਧ ਕਿਤਾਬਾਂ ਸਾਂਭੀਆਂ ਹੋਈਆਂ ਹਨ। ਪੰਜਾਬੀ ਲੇਖਕਾਂ ਅਤੇ ਸਾਹਿਤਕਾਰਾਂ ਦਾ ਹੁਣ ਪੂਰਾ ਧਿਆਨ ਪੰਜਾਬੀ ਸਾਹਿਤ ਅਕਾਦਮੀ ਦੀ ਨਵੀਂ ਚੁਣੀ ਟੀਮ ਦੇ ਪ੍ਰਧਾਨ ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਟਿਕਿਆ ਹੋਇਆ ਹੈ। ਉਹ ਇਹ ਦੇਖ ਰਹੇ ਹਨ ਕਿ ਟੀਮ ਪੰਜਾਬੀ ਭਵਨ ਦੀ ਲਾਇਬਰੇਰੀ, ਓਪਨ ਏਅਰ ਥੀਏਟਰ, ਪੁਸਤਕ ਵਿਕਰੀ ਕੇਂਦਰ ਦੀ ਕਾਰਗੁਜ਼ਾਰੀ ਨੂੰ ਹੋਰ ਵਧੀਆ ਕਰਨ ਲਈ ਕੀ ਕੁਝ ਕਰ ਰਹੇ ਹਨ। ਮੌਜੂਦਾ ਸਮੇਂ ਲਾਇਬਰੇਰੀ ਦੀ ਵਿਸ਼ਵ ਪੱਧਰ ਤੱਕ ਪਹੁੰਚ ਬਣਾਉਣ ਲਈ ਇਸ ਨੂੰ ਡਿਜੀਟਲ ਫਾਰਮੇਟ ਵਿੱਚ ਕੀਤਾ ਜਾ ਰਿਹਾ ਹੈ। ਇਸ ਲਈ ਕਮੇਟੀ ਬਣਾ ਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਲਾਇਬਰੇਰੀ ਦੇ ਅਟੈਂਡੈਂਟ ਰਵਦੀਪ ਸਿੰਘ ਅਨੁਸਾਰ ਇੱਥੇ ਨਵੇਂ ਅਤੇ ਪੁਰਾਣੇ ਲੇਖਕਾਂ ਦੀਆਂ 63 ਹਜ਼ਾਰ ਤੋਂ ਵੱਧ ਕਿਤਾਬਾਂ ਰੱਖੀਆਂ ਹੋਈਆਂ ਹਨ। ਇਨ੍ਹਾਂ ਵਿੱਚ ਕਈ ਹੱਥ ਲਿਖਤ ਕਿਤਾਬਾਂ 300 ਸਾਲ ਤੋਂ ਵੀ ਵੱਧ ਪੁਰਾਣੀਆਂ ਹਨ। ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਓਪਨ ਏਅਰ ਥੀਏਟਰ ਵਿੱਚ ਨਾਟਕ ਦੁਬਾਰਾ ਸ਼ੁਰੂ ਕਰਵਾਉਣ ਲਈ ਸ਼ਵਦੀਪ, ਸੰਜੀਵਨ ਅਤੇ ਤਰਲੋਚਨ ਸਿੰਘ ਆਦਿ ਦੀ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਪੁਰਾਣੇ ਮੁਲਾਜ਼ਮ ਦੇ ਦੇਹਾਂਤ ਤੋਂ ਬਾਅਦ ਬੰਦ ਪਿਆ ਪੁਸਤਕ ਵਿਕਰੀ ਕੇਂਦਰ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਇਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਤਨਾਮ ਸਿੰਘ ਹਠੂਰ ਨੂੰ ਸੌਂਪੀ ਗਈ ਹੈ। ਅਕਾਦਮੀ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਵੀ ਵੱਖ-ਵੱਖ ਜਥੇਬੰਦੀਆਂ ਅਤੇ ਨੁਮਾਇੰਦਿਆਂ ਨਾਲ ਸੰਪਰਕ ਕੀਤੇ ਜਾ ਰਹੇ ਹਨ। ਪੰਜਾਬੀ ਭਵਨ ਦੇ ਸਥਾਪਨਾ ਦਿਵਸ ਸਬੰਧੀ 24 ਅਪਰੈਲ ਨੂੰ ਸਟੇਜੀ ਕਵੀ ਦਰਬਾਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ 27 ਅਤੇ 28 ਅਪਰੈਲ ਨੂੰ ਕਾਨਫਰੰਸ ਕਰਵਾਈ ਜਾ ਰਹੀ ਹੈ।

Advertisement

Advertisement
Author Image

Advertisement
Advertisement
×