ਕੈਨੇਡਾ ’ਚ 18 ਲੱਖ ਡਾਲਰ ਦੀ ਕੋਕੀਨ ਸਣੇ ਪੰਜਾਬੀ ਗ੍ਰਿਫ਼ਤਾਰ
07:22 AM Nov 04, 2023 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਬਠਿੰਡਾ, 3 ਨਵੰਬਰ
ਕੈਨੇਡਾ ਪੁਲੀਸ ਨੇ ਇੱਕ ਪੰਜਾਬੀ ਨੂੰ 40.5 ਕਿੱਲੋ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਕੋਕੀਨ ਦੀ ਬਾਜ਼ਾਰ ਵਿੱਚ ਕੀਮਤ ਕਰੀਬ 18 ਲੱਖ ਡਾਲਰ ਹੈ। ਮਿਲੀ ਜਾਣਕਾਰੀ ਅਨੁਸਾਰ ਐਡਮੰਟਨ ਪੁਲੀਸ ਨੇ ਇੱਕ ਨਾਕੇ ਦੌਰਾਨ ਇੱਕ ਵਾਹਨ ’ਚੋਂ 40.5 ਕਿੱਲੋ ਕੋਕੀਨ ਬਰਾਮਦ ਕੀਤੀ ਸੀ। ਮੁਲਜ਼ਮ ਦੀ ਪਛਾਣ ਰਣਧੀਰ ਸਿੰਘ ਗਿੱਲ (40) ਵਜੋਂ ਹੋਈ ਹੈ, ਜਿਸ ਨੂੰ 8 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇੰਸਪੈਕਟਰ ਲਾਂਸ ਪਾਰਕਰ ਨੇ ਕੈਨੇਡਿਆਈ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਐਡਮੰਟਨ ਪੁਲੀਸ ਦੇ ਇਤਿਹਾਸ ਵਿੱਚ ਪੁਲੀਸ ਨੇ ਸਭ ਤੋਂ ਵੱਡੀ ਮਾਤਰਾ ’ਚ 40.5 ਕਿੱਲੋ ਕੋਕੀਨ ਜ਼ਬਤ ਕੀਤੀ ਹੈ। ਇਸ ਤੋਂ ਪਹਿਲਾਂ 2013 ਵਿੱਚ ਸਭ ਤੋਂ ਵੱਧ 28 ਕਿੱਲੋ ਕੋਕੀਨ ਜ਼ਬਤ ਕੀਤੀ ਗਈ ਸੀ।’’ ਪਾਰਕਰ ਨੇ ਕਿਹਾ ਕਿ ਇਹ ਡਰੱਗ ਵੱਖ-ਵੱਖ ਥਾਈਂ ਵੇਚੇ ਜਾਣ ਦੀ ਤਿਆਰੀ ਸੀ।
Advertisement
Advertisement
Advertisement