ਬਰੈਂਪਟਨ ’ਚ ਪੈਟਰੋਲ ਪੰਪ ਲੁੱਟਣ ਵਾਲਾ ਪੰਜਾਬੀ ਕਾਬੂ
06:29 AM Jan 29, 2025 IST
Advertisement
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 28 ਜਨਵਰੀ
ਪੁਲੀਸ ਨੇ ਬਰੈਂਪਟਨ ਦੀ ਹੁਰਓਂਟਾਰੀਓ ਸਟਰੀਟ ਅਤੇ ਬੋਵੇਡ ਡਰਾਈਵ ਸਥਿਤ ਗੈਸ ਸਟੇਸ਼ਨ (ਪੈਟਰੋਲ ਪੰਪ) ਵਿੱਚ ਪਿਛਲੇ ਹਫਤੇ ਲੁੱਟ-ਖੋਹ ਕਰਨ ਵਾਲਿਆਂ ’ਚੋਂ ਇੱਕ ਨੂੰ ਗ੍ਰਿਫਤਾਰ ਕਰਕੇ ਦੋਸ਼ ਆਇਦ ਕਰ ਦਿੱਤੇ ਹਨ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਪੀਲ ਪੁਲੀਸ ਅਨੁਸਾਰ ਜਗਤਾਰ ਸਿੰਘ (30) ਨੂੰ ਵਾਰਦਾਤ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਦੂਜੇ ਮੁਲਜ਼ਮ ਤਰਨਜੋਤ ਸਿੰਘ (30) ਦੀ ਗ੍ਰਿਫਤਾਰੀ ਲਈ ਅਦਾਲਤੀ ਵਾਰੰਟ ਹਾਸਲ ਕਰ ਲਏ ਗਏ ਹਨ।
ਪੁਲੀਸ ਨੇ ਦੱਸਿਆ ਕਿ ਦੋਵੇਂ ਗੈਸ ਸਟੇਸ਼ਨ ’ਤੇ ਗਏ ਤੇ ਮੁਲਾਜ਼ਮਾਂ ਨੂੰ ਅਸਲਾ ਵਿਖਾ ਕੇ ਨਕਦੀ ਅਤੇ ਕੁਝ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਪੁਲੀਸ ਨੇ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਤਰਨਜੋਤ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਤਰਨਜੋਤ ਸਿੰਘ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Advertisement
Advertisement
Advertisement