ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਨੇ ਸੀਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਜਿੱਤੀ

07:32 AM Nov 29, 2023 IST
ਜੇਤੂ ਟਰਾਫੀ ਨਾਲ ਪੰਜਾਬ ਦੀ ਹਾਕੀ ਟੀਮ ਅਤੇ ਹੋਰ।

ਚੇਨੱਈ, 28 ਨਵੰਬਰ
ਪੰਜਾਬ ਨੇ ਮੌਜੂਦਾ ਚੈਂਪੀਅਨ ਹਰਿਆਣਾ ਨੂੰ ਸ਼ੂਟਆਊਟ ’ਚ ਹਰਾ ਕੇ ਪੁਰਸ਼ਾਂ ਦੀ ਸੀਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਦੌਰਾਨ 2-2 ਗੋਲਾਂ ਨਾਲ ਬਰਾਬਰ ਰਹੀਆਂ ਅਤੇ ਸ਼ੂਟਆਊਟ ਵਿੱਚ ਪੰਜਾਬ ਨੇ 9-8 ਗੋਲਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
ਅੱਜ ਖਿਤਾਬੀ ਮੁਕਾਬਲੇ ’ਚ ਪੰਜਾਬ ਦੀ ਹਾਕੀ ਟੀਮ ਨੇ ਜ਼ੋਰਦਾਰ ਸ਼ੁਰੂਆਤ ਕੀਤੀ ਅਤੇ ਹਰਜੀਤ ਸਿੰਘ ਨੇ 13ਵੇਂ ਮਿੰਟ ’ਚ ਟੀਮ ਵੱਲੋਂ ਪਹਿਲਾ ਗੋਲ ਦਾਗਿਆ। ਹਾਲਾਂਕਿ ਹਰਿਆਣਾ ਦੇ ਸੰਜੈ ਸਿੰਘ ਨੇ 25ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਦਾਗਦਿਆਂ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਪੰਜਾਬ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ 42ਵੇਂ ਮਿੰਟ ’ਚ ਗੋਲ ਦਾਗਦਿਆਂ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ ਪਰ ਹਰਿਆਣਾ ਦੇ ਰਾਜੰਤ ਨੇ 50ਵੇਂ ਮਿੰਟ ’ਚ ਗੋਲ ਕਰਕੇ ਸਕੋਰ ਫਿਰ 2-2 ਗੋਲਾਂ ਨਾਲ ਬਰਾਬਰੀ ’ਤੇ ਲਿਆ ਦਿੱਤਾ। ਸ਼ੂਟਆਊਟ ਵਿੱਚ ਹਰਿਆਣਾ ਵੱਲੋਂ ਸੰਜੈ, ਦੀਪਕ ਅਤੇ ਅਭਿਸ਼ੇਕ ਨੇ ਗੋਲ ਕੀਤੇ ਜਦਕਿ ਪੰਜਾਬ ਲਈ ਹਰਮਨਪ੍ਰੀਤ, ਸਿਮਰਨਜੀਤ ਸਿੰਘ ਅਤੇ ਸੁਖਜੀਤ ਸਿੰਘ ਗੋਲ ਦਾਗੇ। ਮੁਕਾਬਲਾ ‘ਸਡਨ ਡੈੱਥ’ ਵਿੱਚ ਚਲਾ ਗਿਆ ਅਤੇ ਸੱਤਵੇਂ ਪੈਨਲਟੀ ਸ਼ੂਟਆਊਟ ’ਚ ਸਿਮਰਨਜੀਤ ਸਿੰਘ ਨੇ ਜੇਤੂ ਗੋਲ ਦਾਗਿਆ। ਇਸ ਤੋਂ ਪਹਿਲਾਂ ਇੱਕ ਹੋਰ ਮੁਕਾਬਲੇ ’ਚ ਤਾਮਿਲਨਾਡੂ ਟੀਮ ਨੇ ਕਰਨਾਟਕ ਨੂੰ ਪੈਨਲਟੀ ਸ਼ੂਟਆਊਟ ’ਚ 5-3 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਤੀਜੇ ਤੇ ਚੌਥੇ ਸਥਾਨ ਲਈ ਹੋਏ ਪਲੇਅਆਫ ਮੁਕਾਬਲੇ ’ਚ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਦੌਰਾਨ 3-3 ਗੋਲਾਂ ਨਾਲ ਬਰਾਬਰ ਰਹੀਆਂ ਸਨ। -ਪੀਟੀਆਈ

Advertisement

Advertisement