ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦਿਆਰਥੀਆਂ ਦੀ ਗੈਰਮੌਜੂਦਗੀ ਵਿੱਚ ਪੰਜਾਬ ’ਵਰਸਿਟੀ ਨੇ ਵਧਾਈਆਂ ਫੀਸਾਂ

06:07 AM Jul 14, 2023 IST

ਪੱਤਰ ਪ੍ਰੇਰਕ
ਚੰਡੀਗੜ੍ਹ, 13 ਜੁਲਾਈ
ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਕੈਂਪਸ ਵਿੱਚ ਇਨ੍ਹੀਂ ਦਨਿੀਂ ਚੱਲ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਿਦਿਆਰਥੀਆਂ ਦੀ ਗੈਰਮੌਜੂਦਗੀ ਵਿੱਚ ਫੀਸਾਂ ਵਧਾ ਦਿੱਤੀਆਂ ਗਈਆਂ ਹਨ। ਜਿਉਂ ਹੀ ਵਿਦਿਆਰਥੀਆਂ ਨੂੰ ਫੀਸ ਵਾਧੇ ਬਾਰੇ ਪਤਾ ਲੱਗਾ ਤਾਂ ਵਿਦਿਆਰਥੀ ਜਥੇਬੰਦੀਆਂ ਵਿੱਚ ਹਲਚਲ ਸ਼ੁਰੂ ਹੋ ਗਈ। ਅੱਜ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵਿੱਚ ਐੱਸ.ਐੱਫ.ਐੱਸ., ਪੀ.ਐੱਸ.ਯੂ. ਲਲਕਾਰ, ਐੱਨ.ਐੱਸ.ਯੂ.ਆਈ. ਵੱਲੋਂ ਵਾਈਸ ਚਾਂਸਲਰ ਨੂੰ ਮੰਗ ਪੱਤਰ ਭੇਜ ਕੇ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਗਈ। ਪੀਐਸਯੂ ਲਲਕਾਰ ਤੋਂ ਜੋਬਨ, ਐੱਸਐੱਫਐੱਸ ਤੋਂ ਸੰਦੀਪ ਤੇ ਗਗਨ, ਐੱਨਐੱਸਯੂਆਈ ਤੋਂ ਅਰਚਿਤ ਗਰਗ, ਯੋਗੇਂਦਰ, ਪ੍ਰਥਮ ਚਾਹਲ, ਵਿਸ਼ਵਜੀਤ ਸਿੰਘ, ਹੁਨਰ ਚੌਧਰੀ, ਪ੍ਰਵੇਸ਼ ਦੂਹਾਂ, ਏਬੀਵੀਪੀ ਦੇ ਪ੍ਰਧਾਨ ਰਜਤ ਪੁਰੀ ਨੇ ਦੱਸਿਆ ਕਿ ਅਥਾਰਿਟੀ ਨੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਟਾਲੋਜੀ ਵਰਗੇ ਕਈ ਸਵੈ ਵਿੱਤੀ ਕੋਰਸਾਂ ਦੀਆਂ ਫੀਸਾਂ ਵਿੱਚ 15 ਤੋਂ 20 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ।

Advertisement

Advertisement
Tags :
’ਵਰਸਿਟੀਗੈਰਮੌਜੂਦਗੀਪੰਜਾਬਫੀਸਾਂਵਧਾਈਆਂਵਿੱਚਵਿਦਿਆਰਥੀਆਂ
Advertisement