ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ’ਵਰਸਿਟੀ ਵੱਲੋਂ ਪ੍ਰੀਖਿਆਵਾਂ ਤੇ ਖੇਡ ਟਰਾਇਲਾਂ ਬਾਰੇ ਐਡਵਾਈਜ਼ਰੀ ਜਾਰੀ

07:55 AM Jul 11, 2023 IST

ਪੱਤਰ ਪ੍ਰੇਰਕ
ਚੰਡੀਗੜ੍ਹ, 10 ਜੁਲਾਈ
ਪੰਜਾਬ ਯੂਨੀਵਰਸਿਟੀ ਅਥਾਰਿਟੀ ਨੇ ਸਾਰੀਆਂ ਪ੍ਰੀਖਿਆਵਾਂ, ਕਾਉਂਸਲਿੰਗ ਅਤੇ ਖੇਡਾਂ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਯੂਨੀਵਰਸਿਟੀ ਦੀ ਬੀਐੱਡ (ਦੂਜਾ ਸਮੈਸਟਰ) ਦੀ ਅੱਜ 10 ਜੁਲਾਈ ਨੂੰ ਹੋਣ ਵਾਲੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ ਸੀ। ਸਾਰੇ ਕੇਂਦਰ ਸੁਪਰਡੈਂਟਾਂ ਨੂੰ ਪ੍ਰਸ਼ਨ ਪੱਤਰ ਖੋਲ੍ਹਣ ਤੋਂ ਵੀ ਰੋਕ ਦਿੱਤਾ ਗਿਆ। ’ਵਰਸਿਟੀ ਦੀ ਵੈੱਬਸਾਈਟ ਉਤੇ ਸਾਰੇ ਪੋਸਟ ਗਰੈਜੂਏਟ ਕੋਰਸਾਂ ਲਈ ਆਨਲਾਈਨ ਦਾਖਲਾ ਫਾਰਮ ਜਮ੍ਹਾਂ ਕਰਨ ਦੀ ਆਖਰੀ ਤਰੀਖ ਵੀ 17 ਜੁਲਾਈ 2023 ਤੱਕ ਵਧਾ ਦਿੱਤੀ ਗਈ ਹੈ। ’ਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ 10 ਜੁਲਾਈ 2023 ਅਤੇ 11 ਜੁਲਾਈ 2023 ਨੂੰ ਹੋਣ ਵਾਲੇ ਇਮਤਿਹਾਨ, ਕਾਉਂਸਲਿੰਗ ਤੇ ਸਪੋਰਟਸ ਟਰਾਇਲ ਨਹੀਂ ਲਏ ਜਾਣਗੇ। ਨਵੀਂ ਜਾਂ ਬਦਲੀ ਹੋਈ ਸਮਾਂ-ਸਾਰਣੀ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ।

Advertisement

Advertisement
Tags :
’ਵਰਸਿਟੀਐਡਵਾਈਜ਼ਰੀਜਾਰੀਟਰਾਇਲਾਂਪੰਜਾਬਪ੍ਰੀਖਿਆਵਾਂਬਾਰੇਵੱਲੋਂ
Advertisement