ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ: ਲੜਕੀਆਂ ਦੇ ਜੂਨੀਅਰ ਵਰਗ ’ਚ ਜਲੰਧਰ ਜੇਤੂ

07:19 AM Apr 29, 2024 IST
ਜਲੰਧਰ ਦੀ ਟੀਮ ਮੁੱਖ ਮਹਿਮਾਨ ਤੋਂ ਟਰਾਫੀ ਹਾਸਲ ਕਰਦੀ ਹੋਈ। -ਫੋਟੋ: ਮਲਕੀਅਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 28 ਅਪਰੈਲ
ਜਲੰਧਰ ਦੀਆਂ ਲੜਕੀਆਂ ਦੀ ਟੀਮ ਨੇ ਬਠਿੰਡਾ ਨੂੰ 2-0 ਦੇ ਫ਼ਰਕ ਨਾਲ ਹਰਾ ਕੇ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਦਾ ਜੂਨੀਅਰ ਵਰਗ ਦਾ ਖਿਤਾਬ ਜਿੱਤ ਲਿਆ ਹੈ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਚੈਂਪੀਅਨਸ਼ਿਪ ਵਿੱਚ ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਜਤਿਨ ਮਹਾਜਨ (ਐਮਡੀ ਅਲਫਾ ਹਾਕੀ) ਵੱਲੋਂ ਕੀਤੀ ਗਈ। ਅੰਮ੍ਰਿਤਸਰ ਨੇ ਪਟਿਆਲਾ ਨੂੰ 4-1 ਦੇ ਫ਼ਰਕ ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਟਰਾਫੀਆਂ ਦੇ ਨਾਲ-ਨਾਲ ਤਗ਼ਮੇ ਤੇ ਸਰਟੀਫਿਕੇਟਾਂ ਨਾਲ ਸਨਮਾਨਿਆ ਗਿਆ। ਫਾਈਨਲ ਮੈਚ ਵਿੱਚ ਜਲੰਧਰ ਵੱਲੋਂ ਦੋਵੇਂ ਗੋਲ ਰਿਬਕਾ ਨੇ ਕੀਤੇ। ਤੀਜੇ ਸਥਾਨ ਲਈ ਹੋਏ ਮੈਚ ਵਿੱਚ ਅੰਮ੍ਰਿਤਸਰ ਵਲੋਂ ਜਸ਼ਨਦੀਪ ਨੇ ਦੋ, ਮੇਗਾ ਅਤੇ ਖੁਸ਼ਦੀਪ ਨੇ ਇੱਕ-ਇੱਕ ਗੋਲ ਕੀਤਾ। ਇਸ ਤੋਂ ਪਹਿਲਾਂ ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਜਲੰਧਰ ਨੇ ਅੰੰਮ੍ਰਿਤਸਰ ਨੂੰ 3-0 ਨਾਲ ਅਤੇ ਬਠਿੰਡਾ ਨੇ ਪਟਿਆਲਾ ਨੂੰ 4-0 ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।
ਸੀਨੀਅਰ ਲੜਕੀਆਂ ਦੇ ਵਰਗ ਵਿੱਚ ਬਠਿੰਡਾ ਨੇ ਜਲੰਧਰ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਅੰਮ੍ਰਿਤਸਰ ਨੇ ਪਟਿਆਲਾ ਨੂੰ ਸਡਨ ਡੈਥ ਰਾਹੀਂ 3-2 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੀਨੀਅਰ ਲੜਕਿਆਂ ਦੇ ਵਰਗ ਵਿੱਚ ਕੁਆਰਟਰ ਫਾਈਨਲ ਵਿੱਚ ਐੱਸਬੀਐੱਸ ਨਗਰ ਨੇ ਫ਼ਿਰੋਜ਼ਪੁਰ ਨੂੰ 3-0 ਨਾਲ, ਸੰਗਰੂਰ ਨੇ ਲੁਧਿਆਣਾ ਨੂੰ ਸ਼ੂਟ ਆਊਟ ਰਾਹੀਂ 3-2 ਨਾਲ, ਅੰਮ੍ਰਿਤਸਰ ਨੇ ਪਟਿਆਲਾ ਨੂੰ ਸ਼ੂਟ ਆਊਟ ਰਾਹੀਂ 2-1 ਨਾਲ ਅਤੇ ਜਲੰਧਰ ਨੇ ਪਠਾਨਕੋਟ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਇਸ ਸਮੇਂ ਟੈਕਨੀਕਲ ਡੈਲੀਗੇਟ ਹਾਕੀ ਇੰਡੀਆ ਹਰਿੰਦਰ ਸਿੰਘ ਸੰਘਾ, ਅੰਪਾਇਰ ਮੈਨੇਜਰ ਹਾਕੀ ਇੰਡੀਆ ਗੁਰਿੰਦਰ ਸਿੰਘ ਸੰਘਾ, ਕੁਲਬੀਰ ਸਿੰਘ ਸੈਣੀ, ਰਵਿੰਦਰ ਸਿੰਘ ਲਾਲੀ, ਰਣਧੀਰ ਸਿੰਘ, ਰਾਜਵੰਤ ਸਿੰਘ ਮਾਨ, ਕੁਲਦੀਪ ਸਿੰਘ, ਪਰਮਿੰਦਰ ਕੌਰ ਆਦਿ ਹਾਜ਼ਰ ਸਨ।

Advertisement

Advertisement
Advertisement