ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ
07:39 AM Dec 03, 2024 IST
ਪਟਿਆਲਾ:
Advertisement
ਇੱਥੇ ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ। ਇਸ ਦੌਰਾਨ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਮੀਟਿੰਗ ’ਚ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਕੋਈ ਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ। ਜਿਸ ਕਰਕੇ ਜਥੇਬੰਦੀ ਨੇ ਸਰਕਾਰ ਨਾਲ ਜਲਦੀ ਹੀ ਮੁੜ ਰਾਬਤਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਕੁਲਬੀਰ ਸਿੰਘ ਸੈਦਖੇੜੀ, ਗਿਆਨੀ ਸੁਰਿੰਦਰ ਸਿੰਘ ਫਰੀਦਪੁਰ, ਗਿਆਨ ਸਿੰਘ ਘਨੋਲੀ, ਬਲਬੀਰ ਸਿੰਘ ਕੰਬੋਜ, ਚਿੰਤ ਰਾਮ ਨਾਹਰ, ਦਵਿੰਦਰ ਸਿੰਘ, ਪ੍ਰੇਮਚੰਦ, ਸਤਪਾਲ ਸਿੰਘ ਖਾਨਪੁਰ, ਰਾਮ ਸਿੰਘ ਪਵਿੱਤਰ ਸਿੰਘ, ਤਰਸੇਮ ਬੇਦੀ ਤੇ ਬਲਰਾਜ ਵਰਮਾ ਆਦਿ ਮੌਜੂਦ ਸਨ। -ਖੇਤਰੀ ਪ੍ਰਤੀਨਿਧ
Advertisement
Advertisement