For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਕੱਤਰੇਤ ਸਾਹਿਤ ਸਭਾ ਦੀ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਲੋਕ ਅਰਪਣ

09:02 AM Apr 18, 2024 IST
ਪੰਜਾਬ ਸਕੱਤਰੇਤ ਸਾਹਿਤ ਸਭਾ ਦੀ ਨਵੀਂ ਪੁਸਤਕ ‘ਕਾਵਿਕ ਲਕੀਰਾਂ’ ਲੋਕ ਅਰਪਣ
ਪੁਸਤਕ ‘ਕਾਵਿਕ ਲਕੀਰਾਂ’ ਲੋਕ ਅਰਪਣ ਕਰਦੇ ਹੋਏ ਮਨਜੀਤ ਸਿੰਘ ਨਾਰੰਗ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 17 ਅਪਰੈਲ
ਪੰਜਾਬ ਸਕੱਤਰੇਤ ਸਾਹਿਤ ਸਭਾ ਚੰਡੀਗੜ੍ਹ ਵੱਲੋਂ ਸਕੱਤਰੇਤ ਵਿੱਚ ਕੰਮ ਕਰਦੇ 52 ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਚਿਤ ਗੀਤ, ਕਵਿਤਾਵਾਂ ਅਤੇ ਗਜ਼ਲਾਂ ਦੀ ਸਾਂਝੀ ਕਾਵਿ-ਪੁਸਤਕ ‘ਕਾਵਿਕ ਲਕੀਰਾਂ’ ਅੱਜ ਇੱਥੇ ਸੈਕਟਰ 3 ਸਥਿਤ ਪੰਜਾਬ ਭਵਨ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਆਈ.ਏ.ਐੱਸ. ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਲੋਕ ਅਰਪਣ ਕੀਤੀ। ਸਭਾ ਦੇ ਪ੍ਰਧਾਨ ਅਤੇ ਪੁਸਤਕ ਦੇ ਸੰਪਾਦਕ ਮਲਕੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਪ੍ਰਸਿੱਧ ਗੀਤਕਾਰ ਤੇ ਸਾਹਿਤਕਾਰ ਸ਼ਮਸ਼ੇਰ ਸਿੰਘ ਸੰਧੂ, ਸ਼੍ਰੋਮਣੀ ਬਾਲ ਸਾਹਿਤਕਾਰ ਮਨਮੋਹਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪੁਸਤਕ ਦੀ ਪੜਚੋਲ ਉੱਘੇ ਸ਼ਾਇਰ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕੀਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਪ੍ਰੋਗਰਾਮ ਡਾ. ਦਵਿੰਦਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ ਅਤੇ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ, ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਆਗੂਆਂ ਵਿੱਚ ਜਸਪ੍ਰੀਤ ਰੰਧਾਵਾ ਦੀ ਹਾਜ਼ਰੀ ਵਿੱਚ ਹੋਏ ਸਮਾਗਮ ਦੌਰਾਨ ਅਹੁਦੇਦਾਰਾਂ ਨੇ ਦੱਸਿਆ ਕਿ ਨਵੇਂ ਲੇਖਕਾਂ ਦੀ ਕਲਮ ਨੂੰ ਹੱਲਾਸ਼ੇਰੀ ਦੇਣ ਲਈ ਇਸ ਪੁਸਤਕ ਵਿੱਚ ਨਾਮਵਰ ਸ਼ਾਇਰਾਂ ਸ਼ਮਸ਼ੇਰ ਸੰਧੂ, ਮਨਮੋਹਨ ਸਿੰਘ, ਬਚਨ ਬੇਦਿਲ, ਪੰਚਾਇਤ ਵਿਭਾਗ ਤੋਂ ਸੇਵਾਮੁਕਤ ਬਲਜੀਤ ਸਿੰਘ ਫਿੱਡਿਆਂਵਾਲਾ, ਅਲਬੇਲ ਬਰਾੜ, ਹਰਵਿੰਦਰ ਓਹੜਪੁਰੀ, ਸਰਬਜੀਤ ਵਿਰਦੀ, ਲਾਭ ਚਤਾਮਲੀ, ਸਾਂਈ ਸਕੇਤੜੀ, ਭੁਪਿੰਦਰ ਮਟੌਰੀਆ, ਪ੍ਰੋ. ਸਰਦੂਲ ਸਿੰਘ ਔਜਲਾ ਅਤੇ ਅਲੀ ਰਾਜਪੁਰਾ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਹਨ।
ਸਕੱਤਰੇਤ ਦੇ ਲੇਖਕਾਂ ਵਿੱਚੋਂ ਰਾਜ ਕੁਮਾਰ ਸਾਹੋਵਾਲੀਆ, ਅਜਮੇਰ ਸਾਗਰ, ਕਰਨੈਲ ਸਹੋਤਾ, ਅਮਰ ਵਿਰਦੀ, ਜਰਨੈਲ ਹੁਸ਼ਿਆਰਪੁਰੀ, ਦਲਬੀਰ ਸਰੋਆ, ਕਰਤਾਰ ਛੀਨਾ, ਭੁਪਿੰਦਰ ਝੱਜ, ਬਲਜਿੰਦਰ ਬੱਲੀ, ਹਰਪ੍ਰੀਤ ਬਲੱਗਣ, ਉਜਾਗਰ ਸਿੰਘ ਪੰਨੂਆਂ ਵਾਲ਼ਾ, ਨਵਪ੍ਰੀਤ ਸਿੰਘ, ਕੁਲਦੀਪ ਖਾਰਾ, ਕੇ. ਰਾਏ, ਜੌਹਨ ਪੰਜਾਬੀ, ਸੁਖਵਿੰਦਰ ਨੂਰਪੁਰੀ, ਅਰਸ਼ਦੀਪ ਸਿੰਘ, ਇੰਦਰਜੀਤ ਸਿੰਘ, ਦਲਜੀਤ ਕੌਰ ਦਾਊਂ, ਜਤਿੰਦਰ ਕੌਰ ਬਿੰਦਰਾ, ਸੁਦੇਸ਼ ਕੁਮਾਰੀ, ਨਿਰਮਲਾ ਅਤੇ ਬਲਜੀਤ ਕੌਰ ਦੀਆਂ ਵੰਨ-ਸੁਵੰਨੀਆਂ ਰਚਨਾਵਾਂ ਪੜ੍ਹਨ ਨੂੰ ਮਿਲਣਗੀਆਂ। ਅੱਜ ਦੇ ਸਮਾਗਮ ਵਿੱਚ ਸਾਹਿਤਕਾਰ ਰਾਜ ਕੁਮਾਰ ਸਾਹੋਵਾਲੀਆ, ਸਾਹਿਤਕਾਰ ਕਰਨੈਲ ਸਿੰਘ ਸਹੋਤਾ, ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਅਤੇ ਸ਼ਾਇਰ ਸੁਰਜੀਤ ਸਿੰਘ ਸੁਮਨ ਨੂੰ ਸੇਵਾਮੁਕਤੀ ਸਨਮਾਨ ਨਾਲ ਨਵਾਜਿਆ ਗਿਆ। ਇਸ ਮੌਕੇ ਮੁਲਾਜ਼ਮ ਆਗੂਆਂ ਵਿੱਚ ਪਰਮਦੀਪ ਸਿੰਘ ਭਬਾਤ, ਮੈਡਮ ਅਲਕਾ ਚੋਪੜਾ, ਜਸਵੀਰ ਕੌਰ, ਸੁਦੇਸ਼ ਕੁਮਾਰੀ, ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਸਲਾਹਕਾਰ ਰਾਜ ਕੁਮਾਰ ਸਾਹੋਵਾਲੀਆ, ਹਰਪ੍ਰੀਤ ਸਿੰਘ ਬਲੱਗਣ, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਤੋਂ ਪ੍ਰਿੰ. ਬਹਾਦਰ ਸਿੰਘ ਗੋਸਲ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×