For the best experience, open
https://m.punjabitribuneonline.com
on your mobile browser.
Advertisement

ਪੰਜਾਬ ਸਕੂਲ ਖੇਡਾਂ (ਫੈਂਸਿੰਗ): ਅੰਡਰ-17 ਵਿੱਚ ਗੁਰਦਾਸਪੁਰ ਦੇ ਖਿਡਾਰੀ ਛਾਏ

07:22 AM Oct 11, 2024 IST
ਪੰਜਾਬ ਸਕੂਲ ਖੇਡਾਂ  ਫੈਂਸਿੰਗ   ਅੰਡਰ 17 ਵਿੱਚ ਗੁਰਦਾਸਪੁਰ ਦੇ ਖਿਡਾਰੀ ਛਾਏ
ਫੈਂਸਿੰਗ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਸਿੱਖਿਆ ਅਧਿਕਾਰੀ। -ਫੋਟੋ: ਮਾਨ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਕਤੂਬਰ
ਇਥੇ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਚੌਥੇ ਦਿਨ ਦਾ ਆਗਾਜ਼ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਜ਼ਿਲ੍ਹਾ ਖੇਡ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੰਡਰ-17 ਫੈਂਸਿੰਗ ਸੇਬਰ ਵਿੱਚ ਗੁਰਦਾਸਪੁਰ ਦੇ ਅਗਮਜੋਤ, ਕੁੰਵਰਪ੍ਰਤਾਪ, ਭਵਜੀਤ ਸਿੰਘ ਅਤੇ ਪ੍ਰਭਨੂਰ ਨੇ ਪਹਿਲਾ, ਪਟਿਆਲਾ ਦੇ ਗੁਰਕੀਰਤ, ਸੁਖਮਨਵਿੰਦਰ, ਰੋਹਨਪ੍ਰੀਤ ਸਿੰਘ ਤੇ ਰਵੀਸ਼ਜੀਤ ਨੇ ਦੂਜਾ ਅਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਫੈਂਸਿੰਗ ਫੁਆਇਲ ਵਿੱਚ ਜ਼ਿਲ੍ਹਾ ਪਟਿਆਲਾ ਦੇ ਜਸਕੀਰਤ ਸਿੰਘ, ਸਪਮ ਹੇਤੇ, ਧੈਰਯ ਅਸ਼ਵਨੀ, ਮਨੋਹਰ ਨੇ ਪਹਿਲਾ, ਮਾਨਸਾ ਦੇ ਉਦੈਦੀਪ ਸਿੰਘ, ਹਰਕਮਲ ਸਿੰਘ, ਖੁਸ਼ਲ, ਅੰਕੁਸ਼ ਜਿੰਦਲ ਨੇ ਦੂਜਾ ਅਤੇ ਫਤਹਿਗੜ੍ਹ ਸਾਹਿਬ ਦੇ ਮਨਿੰਦਰ, ਪਵਨ, ਤਰਨਵੀਰ ਸਿੰਘ, ਗੁਰਕਰਨਵੀਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਫੈਂਸਿੰਗ ਇੰਪੀ ਵਿੱਚ ਪਟਿਆਲਾ ਦੇ ਗੁਰਸਮਵੀਰ ਸਿੰਘ, ਆਰੀਅਨ, ਸੁਦਰਸ਼ਨ ਅਤੇ ਰਮਨੀਕ ਸਿੰਘ ਨੇ ਪਹਿਲਾ, ਮਾਨਸਾ ਦੇ ਹਰਮਨਜੋਤ, ਤਨਿਸ਼, ਪ੍ਰਭਨੂਰ ਸਿੰਘ, ਮਹਿਕਜੋਤ ਸਿੰਘ ਨੇ ਦੂਜਾ ਅਤੇ ਗੁਰਦਾਸਪੁਰ ਦੇ ਪ੍ਰਤੀਕ, ਇਸ਼ਜੋਤ ਸਿੰਘ, ਅਗਮਦੀਪ ਸਿੰਘ ਅਤੇ ਗੁਰਬੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਫੁਆਇਲ ਵਿਅਕਤੀਗਤ ਵਿੱਚ ਧੈਰਯ ਅਸ਼ਵਨੀ ਪਹਿਲੇ, ਸਪਮ ਹੇਤੇ ਦੂਜੇ ਅਤੇ ਹਰਕੀਰਤ ਸਿੰਘ ਤੀਜੇ ਸਥਾਨ ’ਤੇ ਰਿਹਾ। ਇੰਪੀ ਵਿਅਕਤੀਗਤ ਵਿੱਚ ਪ੍ਰਭਨੂਰ ਸਿੰਘ ਪਹਿਲੇ, ਤਨੀਸ਼ ਜਿੰਦਲ ਦੂਜੇ ਅਤੇ ਸੁਦਰਸ਼ਨ ਤੀਜੇ ਸਥਾਨ ’ਤੇ ਰਿਹਾ। ਸੇਬਰ ਵਿਅਕਤੀਗਤ ਵਿਚ ਸੁਖਦਰਸ਼ਨ ਸਿੰਘ ਪਹਿਲੇ, ਤਰਨਵੀਰ ਸਿੰਘ ਦੂਜੇ ਅਤੇ ਅਭਿਜੋਤ ਸਿੰਘ ਰੰਧਾਵਾ ਤੀਜੇ ਸਥਾਨ ’ਤੇ ਰਿਹਾ। ਇਨਾਮ ਵੰਡ ਸਮਾਰੋਹ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਵਿੱਚ ਕਰਵਾਇਆ ਗਿਆ। ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਸਨਮਾਨਿਆ।

Advertisement

Advertisement
Advertisement
Author Image

sukhwinder singh

View all posts

Advertisement