ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਤੇ 8ਵੀਂ ਦੇ ਨਤੀਜੇ ਐਲਾਨੇ

04:55 PM Apr 30, 2024 IST
12ਵੀਂ ’ਚ ਪਹਿਲੇ ਤਿੰਨ ਸਥਾਨ ਲੈਣ ਵਾਲੇ ਵਿਦਿਆਰਥੀ।

ਦਰਸ਼ਨ ਸਿੰਘ ਸੋਢੀ
ਮੁਹਾਲੀ, 30 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਨੂੰ ਅੱਠਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਬਾਰ੍ਹਵੀਂ ਵਿੱਚ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਪਹਿਲਾ ਸਥਾਨ ਮੱਲ ਕੇ ਇਸ ਵਾਰ ਮੁੰਡਿਆਂ ਦੀ ਲਾਜ ਰੱਖ ਲਈ। ਦੂਜੇ ਸਥਾਨ ’ਤੇ ਸ੍ਰੀ ਮੁਕਤਸਰ ਸਾਹਿਬ ਦਾ ਰਵੀਉਦੈ ਸਿੰਘ ਤੇ ਬਠਿੰਡਾ ਦਾ ਅਸ਼ਵਨੀ ਤੀਜੇ ਸਥਾਨ ’ਤੇ ਰਿਹਾ। ਪਹਿਲੇ ਦੋ ਸਥਾਨਾਂ ਵਾਲਿਆਂ ਨੇ ਸੌ ਫੀਸਦ ਅੰਕ ਲਏ ਜਦਕਿ ਤੀਜੇ ਨੰਬਰ ਵਾਲੇ ਨੇ 99.80 ਫੀਸਦ ਅੰਕ ਹਾਸਲ ਕੀਤੇ। ਬਾਰ੍ਹਵੀਂ ਦੀ ਪਾਸ ਪ੍ਰਤੀਸ਼ਤਤਾ 93.04 ਫੀਸਦੀ ਬਣਦੀ ਹੈ। ਅੱਠਵੀਂ ਦੀ ਪਾਸ ਪ੍ਰਤੀਸ਼ਤਤਾ 98.31 ਫੀਸਦੀ ਹੈ। ਅੱਠਵੀਂ ’ਚ ਬਠਿੰਡਾ ਦੀ ਹਰਨੂਰ ਕੌਰ ਨੇ ਪਹਿਲਾ, ਅੰਮ੍ਰਿਤਸਰ ਦੀ ਗੁਰਲੀਨ ਕੌਰ ਨੇ ਦੂਜਾ ਤੇ ਸੰਗਰੂਰ ਜ਼ਿਲ੍ਹੇ ਦੇ ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਹਰਨੂਰ ਨੇ ਸੌ ਫੀਸਦ ਅੰਕ ਲਏ ਹਨ। ਸਬੰਧਤ ਵਿਦਿਆਰਥੀ ਆਪਣਾ ਨਤੀਜਾ ਭਲਕੇ ਇੱਕ ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresult.com 'ਤੇ ਦੇਖ ਸਕਦੇ ਹਨ।

Advertisement

8ਵੀਂ ’ਚ ਮੱਲਾਂ ਮਾਰਨ ਵਾਲੇ ਬੱਚੇ।
Advertisement
Advertisement