For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਪੁਲੀਸ ਤੋਂ ਕੇਸਾਂ ਦੀ ਤਫ਼ਤੀਸ਼ ਦੇ ਗੁਰ ਸਿੱਖੇਗੀ ਪੰਜਾਬ ਪੁਲੀਸ

08:01 AM Apr 13, 2024 IST
ਹਿਮਾਚਲ ਪੁਲੀਸ ਤੋਂ ਕੇਸਾਂ ਦੀ ਤਫ਼ਤੀਸ਼ ਦੇ ਗੁਰ ਸਿੱਖੇਗੀ ਪੰਜਾਬ ਪੁਲੀਸ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਅਪਰੈਲ
ਹੁਣ ਹਿਮਾਚਲ ਪੁਲੀਸ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਐੱਨਡੀਪੀਐੱਸ ਕੇਸਾਂ ਦੀ ਤਫ਼ਤੀਸ਼ ਲਈ ਗੁਰ ਸਿਖਾਏਗੀ। ਪੰਜਾਬ ਪੁਲੀਸ ਮੁਖੀ ਵੱਲੋਂ 520 ਮੁਲਾਜ਼ਮਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜੋ ਹਿਮਾਚਲ ਰਾਜ ਪੁਲੀਸ ਟਰੇਨਿੰਗ ਕਾਲਜ, ਦੜੋਹ ਜ਼ਿਲ੍ਹਾ ਕਾਂਗੜਾ ਵਿੱਚ 16 ਅਪਰੈਲ ਤੋਂ ਪੜਾਅ ਵਾਰ ਪੰਜ ਰੋਜ਼ਾ ਸਿਖਲਾਈ ਹਾਸਲ ਕਰਨਗੇ। ਇਨ੍ਹਾਂ ਮੁਲਾਜ਼ਮਾਂ ਲਈ ਵਿਸ਼ੇਸ਼ ਵਰਦੀ ਕੋਡ ਵੀ ਜਾਰੀ ਕੀਤਾ ਗਿਆ ਹੈ।
ਡੀਜੀਪੀ ਦਫ਼ਤਰ ਵੱਲੋਂ 9 ਅਪਰੈਲ ਨੂੰ ਜਾਰੀ ਪੱਤਰ ਮੁਤਾਬਕ ਸਿਖਲਾਈ ਹਾਸਲ ਕਰਨ ਵਾਲੇ ਵੱਖ-ਵੱਖ ਜ਼ਿਲ੍ਹਿਆਂ ਅਤੇ ਪੁਲੀਸ ਕਮਿਸ਼ਨਰੇਟ ਲੁਧਿਆਣਾ, ਜਲੰਧਰ ਤੇ ਅਮ੍ਰਿੰਤਸਰ ਤੋਂ 520 ਪੁਲੀਸ ਮੁਲਾਜ਼ਮਾਂ ਦੀ ਪੰਜ ਰੋਜ਼ਾ ਸਿਖਲਾਈ ਲਈ ਚਾਰ ਬੈਚ ਬਣਾਏ ਗਏ ਹਨ। ਇੱਕ ਬੈਚ ਵਿਚ 130 ਮੁਲਾਜ਼ਮ ਹੋਣਗੇ। ਪਹਿਲੇ ਬੈਚ ਦੀ 16 ਤੋਂ 20 ਅਪਰੈਲ, ਦੂਜੇ ਦੀ 26 ਤੋਂ 30 ਅਪਰੈਲ, ਤੀਜੇ ਦੀ 1 ਮਈ ਤੋਂ 4 ਮਈ ਅਤੇ ਚੌਥਾ ਬੈਚ 6 ਤੋਂ 9 ਮਈ ਤੱਕ ਸਿਖਲਾਈ ਹਾਸਲ ਕਰੇਗਾ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਰੇਸਵਰ ਠਾਕੁਰ ਅਤੇ ਜਸਟਿਸ ਲਲਿਤ ਬੱਤਰਾ ਡਿਵੀਜ਼ਨ ਬੈਂਚ ਨੇ 19 ਫ਼ਰਵਰੀ ਨੂੰ ਹਰਿਆਣਾ ਨਾਲ ਸਬੰਧਤ ਇੱਕ ਮੁਲਜ਼ਮ ਦੀ ਐੱਨਡੀਪੀਐੱਸ ਐਕਟ ਤਹਿਤ ਸਜ਼ਾ ਦੇ ਖਿਲਾਫ ਅਪੀਲ ’ਤੇ ਸੁਣਵਾਈ ਕਰਦਿਆਂ ਹਰਿਆਣਾ ਤੇ ਪੰਜਾਬ ਪੁਲੀਸ ਦੀ ਐੱਨਡੀਪੀਐੱਸ ਕੇਸਾਂ ’ਚ ਤਫ਼ਤੀਸ਼ ਉੱਤੇ ਸੁਆਲ ਚੁੱਕੇ ਸਨ। ਹਾਈ ਕੋਰਟ ਨੇ ਦੋਵਾਂ ਰਾਜਾਂ ਪੰਜਾਬ ਤੇ ਹਰਿਆਣਾ ਦੇ ਪੁਲੀਸ ਮੁਖੀਆਂ ਨੂੰ ਹੁਕਮ ਦਿੱਤਾ ਸੀ ਕਿ ਐੱਨਡੀਪੀਐੱਸ ਕੇਸਾਂ ਦੇ ਜਾਂਚ ਅਧਿਕਾਰੀਆਂ ਨੂੰ ਬਿਹਤਰ ਸਿਖਲਾਈ ਲਈ ਹਿਮਾਚਲ ਰਾਜ ਪੁਲੀਸ ਟਰੇਨਿੰਗ ਕਾਲਜ, ਦੜੋਹ ਜ਼ਿਲ੍ਹਾ ਕਾਂਗੜਾ ਵਿੱਚ ਬੈਚ ਤਿਆਰ ਕਰਕੇ ਸਿਖਲਾਈ ਦਿੱਤੀ ਜਾਵੇ।

Advertisement

Advertisement
Author Image

joginder kumar

View all posts

Advertisement
Advertisement
×