For the best experience, open
https://m.punjabitribuneonline.com
on your mobile browser.
Advertisement

ਪੰਜਾਬ ਪੁਲੀਸ ਨੇ ਯੂਪੀ ਜਾ ਕੇ ਨੱਪਿਆ ਗੈਂਗਸਟਰ ਨਿਊਟਨ

08:33 AM Aug 21, 2024 IST
ਪੰਜਾਬ ਪੁਲੀਸ ਨੇ ਯੂਪੀ ਜਾ ਕੇ ਨੱਪਿਆ ਗੈਂਗਸਟਰ ਨਿਊਟਨ
ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 20 ਅਗਸਤ
ਇੱਥੋਂ ਦੀ ਪੁਲੀਸ ਨੇ ਗੈਂਗਸਟਰ ਸਾਗਰ ਨਿਊਟਨ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ ਜਿਸ ਕੋਲੋਂ ਪੁਲੀਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ। ਇਹ ਗੈਂਗਸਟਰ ਯੂਪੀ ਦੇ ਬਿਜਨੌਰ ਵਿੱਚ ਲੁਕਿਆ ਹੋਇਆ ਸੀ ਤੇ ਉਥੋਂ ਹੀ ਉਹ ਪੁਲੀਸ ਨੂੰ ਧਮਕੀਆਂ ਦੇ ਰਿਹਾ ਸੀ। ਜਦੋਂ ਪੁਲੀਸ ਨੇ ਛਾਪਾ ਮਾਰਿਆ ਤਾਂ ਗੈਂਗਸਟਰ ਆਪਣੇ ਰਿਸ਼ਤੇਦਾਰ ਦਾ ਘਰ ਛੱਡ ਕੇ ਗੰਨੇ ਦੇ ਖੇਤ ਵਿੱਚ ਲੁਕ ਗਿਆ। ਪੁਲੀਸ ਟੀਮ ਨੇ ਉਸ ਨੂੰ ਘੇਰ ਕੇ ਕਾਬੂ ਕਰ ਲਿਆ।
ਸਾਗਰ ਖਿਲਾਫ਼ 19 ਤੋਂ ਵੱਧ ਕੇਸ ਦਰਜ ਹਨ। ਦੱਸ ਦੇਈਏ ਕੀ ਕੁਝ ਸਮਾਂ ਪਹਿਲਾਂ ਸਾਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਲੁਧਿਆਣਾ ਪੁਲੀਸ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਬਾਅਦ ਪੁਲੀਸ ਨੇ ਇਹ ਕਾਰਵਾਈ ਕੀਤੀ।
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਗਰ ਨਿਊਟਨ ਏ ਕੈਟਾਗਰੀ ਦਾ ਗੈਂਗਸਟਰ ਹੈ। ਉਹ ਮਾਲੇਰਕੋਟਲਾ ਦੇ ਗੈਂਗਸਟਰ ਬੱਗਾ ਖਾਨ ਨੂੰ ਜੇਲ੍ਹ ਵਿੱਚ ਮਿਲਣ ਤੋਂ ਬਾਅਦ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋਇਆ ਸੀ। ਉਹ ਬੱਗਾ ਖਾਨ ਦੇ ਹੁਕਮ ’ਤੇ ਹੀ ਕਾਰਵਾਈਆਂ ਨੂੰ ਅੰਜਾਮ ਦਿੰਦਾ ਸੀ। ਸਾਗਰ ਨੇ ਪਿਛਲੇ ਇਕ ਮਹੀਨੇ ’ਚ ਦੋ ਵਾਰ ਇੰਟਰਨੈੱਟ ਰਾਹੀਂ ਪੁਲੀਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਜੇ ਕੋਈ ਉਸ ਦੇ ਦੋਸਤਾਂ ਜਾਂ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਉਹ ਉਸ ਨੂੰ ਸਬਕ ਸਿਖਾਏਗਾ। ਸਾਗਰ ਅਤੇ ਉਸ ਦੇ ਦੋਸਤਾਂ ’ਤੇ ਹਾਲ ਹੀ ਵਿਚ ਦੁੱਗਰੀ ’ਚ ਇਕ ਘਰ ’ਚ ਦਾਖਲ ਹੋ ਕੇ ਇਕ ਪਰਿਵਾਰ ’ਤੇ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਾਗਰ ਅਤੇ ਉਸ ਦੇ ਦੋਸਤਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਬਾਵਜੂਦ ਸਾਗਰ ਨੇ 15 ਦਿਨਾਂ ਬਾਅਦ ਆਪਣੇ ਸਾਥੀਆਂ ਨੂੰ ਉਸੇ ਘਰ ’ਤੇ ਗੋਲੀ ਚਲਾਉਣ ਲਈ ਭੇਜ ਦਿੱਤਾ। ਸਾਗਰ ਦੇ ਸੋਸ਼ਲ ਮੀਡੀਆ ’ਤੇ 10 ਤੋਂ ਵੱਧ ਖਾਤੇ ਸਨ, ਜਿਨ੍ਹਾਂ ’ਤੇ ਉਹ ਹਥਿਆਰਾਂ ਨਾਲ ਵੀਡੀਓਜ਼ ਅਪਲੋਡ ਕਰਦਾ ਰਹਿੰਦਾ ਸੀ। ਪੁਲੀਸ ਨੇ ਸਾਗਰ ਦੇ ਸਾਰੇ ਖਾਤੇ ਬੰਦ ਕਰ ਦਿੱਤੇ ਹਨ। ਸਾਗਰ ਇੰਸਟਾਗ੍ਰਾਮ ’ਤੇ ਅਕਸਰ ਵੀਡੀਓ ਅਤੇ ਫੋਟੋਆਂ ਅਪਲੋਡ ਕਰਦਾ ਰਹਿੰਦਾ ਸੀ। ਇਸ ਤਰ੍ਹਾਂ ਉਹ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦਾ ਸੀ।

Advertisement

Advertisement
Advertisement
Author Image

joginder kumar

View all posts

Advertisement