ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਪੁਲੀਸ: ਬਰਤਾਨਵੀ ਹਕੂਮਤ ਵੇਲੇ ਦੀ ਪੱਗ ਦੀ ਸਰਦਾਰੀ ਕਾਇਮ

10:56 AM Jul 14, 2024 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜੁਲਾਈ
ਦੇਸ਼ ਵਿੱਚ ਬਰਤਾਨਵੀ ਸਰਕਾਰ ਵੇਲੇ ਦੇ ਬਣੇ ਕਾਨੂੰਨ ਖ਼ਤਮ ਕਰ ਕੇ ਪਹਿਲੀ ਜੁਲਾਈ ਤੋਂ ਤਿੰਨ ਨਵੇਂ ਫੌਜਦਾਰੀ ਕਾਨੂੰਨ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ ਅਤੇ ਭਾਰਤੀ ਸਾਕਸ਼ਯ ਅਧਿਨਿਯਮ ਦੇਸ਼ ਵਿੱਚ ਲਾਗੂ ਕਰ ਦਿੱਤੇ ਹਨ ਪਰ ਅੰਗਰੇਜ਼ ਹਕੂਮਤ ਵੇਲੇ ਤੋਂ ਚੱਲ ਰਹੀ ਝਾਲਰ ਵਾਲੀ ਪੱਗ ਤੋਂ ਪੰਜਾਬ ਪੁਲੀਸ ਜਵਾਨਾਂ ਨੂੰ ਮੁਕਤੀ ਨਹੀਂ ਮਿਲੀ। ਪੰਜਾਬ ਪੁਲੀਸ ਨਿਯਮਾਂ ’ਚ ਸੋਧ ਨਾ ਹੋਣ ਕਰਨ ਸਿਪਾਹੀ ਹੌਲਦਾਰ ਹਾਲੇ ਵੀ ਸਾਈਕਲ ਭੱਤਾ ਲੈਂਦੇ ਹਨ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਪੱਤਰ ’ਤੇ ਡੀਜੀਪੀ ਦਫ਼ਤਰ ਵੱਲੋਂ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਦੀ ਪੱਗ ’ਤੇ ਅੰਗਰੇਜ਼ਾਂ ਦੇ ਸਮੇਂ ਤੋਂ ਲੱਗੀ ਆ ਰਹੀ ਝਾਲਰ ਹਟਾ ਕੇ ਸਿਰ ’ਤੇ ਸੁੰਦਰ ਦਸਤਾਰ ਸਜਾਉਣ ਦੀ ਹਦਾਇਤ ਕੀਤੀ ਸੀ ਪਰ ਹੁਣ ਤੱਕ ਇਹ ਪੱਤਰ ਫ਼ਾਈਲਾਂ ਵਿੱਚ ਹੀ ਦੱਬਿਆ ਪਿਆ ਹੈ। ਪੁਲੀਸ ਨਿਯਮਾਂ ਕਾਰਨ ਸਿੱਖ ਰਹਿਤ ਮਰਿਆਦਾ ਦਾ ਉਲੰਘਣ ਹੋ ਰਿਹਾ ਹੈ ਕਿਉਂਕਿ ਗੁਰਸਿੱਖ ਮੁਲਾਜ਼ਮ ਨੂੰ ਟੋਪੀਨੁਮਾ ਦੀ ਬਜਾਏ ਪੂਰਨ ਦਸਤਾਰ ਸਜਾਉਣੀ ਹੁੰਦੀ ਹੈ। ਦੇਸ਼ ਦੀ ਆਜ਼ਾਦੀ ਦੇ ਕਰੀਬ 77 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਅੰਗਰੇਜ਼ ਸਰਕਾਰ ਦੀ ਰਵਾਇਤ ਪੰਜਾਬ ਪੁਲੀਸ ਵਿੱਚ ਕਾਇਮ ਹੈ। ਲਾਲ-ਨੀਲੀ ਝਾਲਰ ਵਾਲੀ ‘ਪੁਲਸੀਆ ਪੱਗ’ ਦੀ ਮਜ਼ਬੂਤੀ ਲਈ ਇਸ ਦੇ ਪਹਿਲੇ ਅਤੇ ਆਖ਼ਰੀ ਪੇਚ ’ਚ ਅਖ਼ਬਾਰੀ ਕਾਗ਼ਜ਼, ਗੱਤਾ ਜਾਂ ਐਕਸ-ਰੇ ਫ਼ਿਲਮ ਦੀ ਕਟਿੰਗ ਫਿੱਟ ਕੀਤੀ ਜਾਂਦੀ ਹੈ ਤਾਂ ਕਿ ਪੱਗ ਛੇਤੀ ਨਾ ਢਹੇ। ਇਸ ਪੱਗ ਨੂੰ ਬੰਨ੍ਹਣਾ ਔਖਾ ਹੋਣ ਕਰਕੇ ਸਿਪਾਹੀ ਇਸ ਨੂੰ ਕਈ-ਕਈ ਹਫ਼ਤਿਆਂ ਤੇ ਮਹੀਨਿਆਂ ਤੱਕ ਜਿਉਂ ਦੇ ਤਿਉਂ ਬਿਨਾ ਧੋਤੇ ਸਿਰਾਂ ’ਤੇ ਰੱਖਦੇ ਹਨ। ਪੰਜਾਬ ਪੁਲੀਸ ਦੇ ਜਵਾਨਾਂ ਨੂੰ ਹਾਲੇ ਵੀ ਸਾਈਕਲ ਭੱਤਾ ਮਿਲਦਾ ਹੈ ਜਦਕਿ ਉਨ੍ਹਾਂ ਕਦੇ ਸਾਈਕਲ ਦੀ ਵਰਤੋਂ ਨਹੀਂ ਕੀਤੀ। ਪੁਲੀਸ ਮੁਲਾਜ਼ਮ ਤਾਂ 12 ਤੋਂ 36 ਘੰਟੇ ਤੱਕ ਨਿਰੰਤਰ ਡਿਊਟੀ ਕਰਦੇ ਹੋਏ ਤਣਾਅ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ। ਸਖ਼ਤ ਡਿਊਟੀ ਕਾਰਨ ਬੇਵਕਤੀ ਖਾਣਾ-ਪੀਣਾ ਤੇ ਸੌਣਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨਿਆਂ ਬਾਵਜੂਦ 24 ਘੰਟੇ ਡਿਊਟੀ ਹੋਣ ਕਾਰਨ ਭਾਰੀ ਤਣਾਅ ’ਚੋਂ ਗੁਜਰਦੇ ਸਨ। ਵੱਡੀ ਗਿਣਤੀ ਮੁਲਾਜ਼ਮ ਹੈਪੇਟਾਈਟਸ-ਸੀ ਤੇ ਹੋਰ ਬਿਮਾਰੀਆਂ ਦੀ ਲਪੇਟ ਵਿੱਚ ਵੀ ਹਨ।

Advertisement

Advertisement
Advertisement