For the best experience, open
https://m.punjabitribuneonline.com
on your mobile browser.
Advertisement

ਪੰਜਾਬ ਪੁਲੀਸ ਵੱਲੋਂ ਰਾਜਸਥਾਨ ਕਤਲ ਮਾਮਲਾ ਸੁਲਝਾਉਣ ਦਾ ਦਾਅਵਾ

12:35 PM Oct 14, 2024 IST
ਪੰਜਾਬ ਪੁਲੀਸ ਵੱਲੋਂ ਰਾਜਸਥਾਨ ਕਤਲ ਮਾਮਲਾ ਸੁਲਝਾਉਣ ਦਾ ਦਾਅਵਾ
ਰਾਜਸਥਾਨ ਵਿਚ ਵਾਪਰੀ ਘਟਨਾ ਮੌਕੇ ਦੀ ਸੀਸੀਟੀਵੀ ਫੁਟੇਜ਼ ਦੀ ਤਸਵੀਰ।
Advertisement

ਟ੍ਰਿਬਿਊਨ ਨਿਉਜ਼ ਸਰਵਿਸ
ਚੰਡੀਗੜ੍ਹ, 14 ਅਕਤੂਬਰ

Advertisement

Rajsthan Murder Case: ਵੱਡੀ ਸਫ਼ਲਤਾ ਹਾਸਲ ਕਰਦਿਆਂ ਏਜੀਟੀਐੱਫ਼ ਅਤੇ ਐੱਸਏਐੱਸ ਨਗਰ ਪੁਲੀਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਰਾਜਸਥਾਨ ਵਿੱਚ ਸੁਭਾਸ਼ ਸੋਹੂ ਦੇ ਸਨਸਨੀਖੇਜ਼ ਦਿਨ ਦਿਹਾੜੇ ਹੋਏ ਕਤਲ ਨੂੰ ਮਾਮਲੇ ਨੂੰ ਸੁਲਝਾਇਆ ਹੈ। ਜ਼ਿਕਰਯੋਗ ਹੈ ਕਿ ਸੁਭਾਸ਼ ਨੂੰ 08.10.2024 ਨੂੰ ਸੰਗਰੀਆ(ਜੋਧਪੁਰ) ਵਿੱਚ ਸਿਰ ’ਚ ਪੰਜ ਗੋਲੀਆਂ ਮਾਰੀਆਂ ਗਈਆਂ ਸਨ। ਜਿਸ ਸਬੰਧੀ ਰਾਜਸਥਾਨ ਦੇ ਬਾਸਨੀ ਵਿਚ ਐੱਫਆਈਆਰ ਦਰਜ ਕੀਤੀ ਗਈ ਸੀ।
ਪੰਜਾਬ ਪੁਲੀਸ ਵੱਲੋਂ ਪਵਿਤਰ ਯੂਐੱਸਏ ਅਤੇ ਮਨਜਿੰਦਰ ਫਰਾਂਸ ਦੁਆਰਾ ਸਮਰਥਤ ਇੱਕ ਗੈਂਗਸਟਰ ਮਾਡਿਊਲ ਤੋਂ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਇਸ ਹਾਈ-ਪ੍ਰੋਫਾਈਲ ਕੇਸ ਨੂੰ ਹੱਲ ਕੀਤਾ ਗਿਆ।

Advertisement

ਡੀਜੀਪੀ ਪੰਜਾਬ ਵੱਲੋਂ ਜਾਰੀ ਅਧਿਕਾਰਤ ਸੂਚਨਾ ਅਨੁਸਾਰ ਚਾਰੋਂ ਮੁਲਜ਼ਮ ਫਿਲਹਾਲ ਥਾਣਾ ਡੇਰਾਬੱਸੀ ਵਿਖੇ ਪੁਲੀਸ ਰਿਮਾਂਡ ’ਤੇ ਹਨ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੇ ਮਾਸਟਰਮਾਈਂਡ ਭਾਨੂ ਸਿਸੋਦੀਆ ਨੇ ਫਰਵਰੀ 2024 ਵਿੱਚ ਆਪਣੇ ਸਾਥੀ ਅਨਿਲ ਲੇਗਾ ਦੀ ਹੱਤਿਆ ਦਾ ਬਦਲਾ ਲੈਣ ਲਈ ਕਤਲ ਦੀ ਯੋਜਨਾ ਬਣਾਉਣ ਦਾ ਇਕਬਾਲ ਕੀਤਾ ਹੈ। ਮੁਹੰਮਦ ਆਸਿਫ਼ ਅਤੇ ਅਨਿਲ ਕੁਮਾਰ ਗੋਦਾਰਾ ਨੇ ਅਪਰਾਧ ਨੂੰ ਅੰਜਾਮ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ।

Advertisement
Tags :
Author Image

Puneet Sharma

View all posts

Advertisement