ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੁਕਾਨਦਾਰ ਦਾ ਕਤਲ, ਦੋਸਤ ਜ਼ਖ਼ਮੀ

12:40 PM Dec 24, 2024 IST
ਕਤਲ ਕੀਤੇ ਗਏ ਮਿਰਜ਼ਾਪੁਰ ਦੇ ਨੌਜਵਾਨ ਅਵਿਨਾਸ਼ ਦੀ ਪੁਰਾਣੀ ਤਸਵੀਰ।

ਪੱਤਰ ਪ੍ਰੇਰਕ
ਮੁਕੇਰੀਆਂ, 24 ਦਸੰਬਰ
ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਗੜ੍ਹਦੀਵਾਲਾ ਵਿਖੇ ਸੋਮਵਾਰ ਦੇਰ ਰਾਤ ਦੋ ਕਾਰਾਂ ਵਿੱਚ ਆਏ ਕਰੀਬ 10 ਵਿਆਕਤੀਆਂ ਨੇ ਪਿੰਡ ਮਿਰਜ਼ਾਪੁਰ ਦੇ 24 ਸਾਲਾ ਅਵਿਨਾਸ਼ ਅਤੇ ਉਸ ਦੇ ਦੋਸਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਦੋਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਬਾਅਦ ਵਿਚ ਹਸਪਤਾਲ ਲਿਜਾਂਦਿਆਂ ਅਵਿਨਾਸ਼ ਮੌਤ ਹੋ ਗਈ, ਜਦੋਂ ਕਿ ਉਸਦਾ ਸਾਥੀ ਗਗਨਦੀਪ ਸਿੰਘ ਸਿਵਲ ਹਸਪਤਾਲ ਦਸੂਹਾ ਵਿਖੇ ਜ਼ੇਰੇ-ਇਲਾਜ ਹੈ। ਗੜ੍ਹਦੀਵਾਲਾ ਪੁਲੀਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਉੱਧਰ ਹਮਲੇ ਤੋਂ ਬਾਅਦ ਆਪਣੀਆਂ ਕਾਰਾਂ ਵਿੱਚ ਭੱਜੇ ਹਮਲਾਵਰਾਂ ਦੀ ਇੱਕ ਕਾਰ ਪਿੰਡ ਗੋਂਦਪੁਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਕਾਰ ਸਵਾਰ ਰਵਿੰਦਰ ਰਿਖੀ, ਨਵਜੋਤ, ਗੌਰਵ, ਰਵੀ, ਰਵਜੋਤ, ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਇਨ੍ਹਾਂ ਵਿਚੋਂ ਰਵਿੰਦਰ ਰਿਖੀ (ਵਾਸੀ ਪਿੰਡ ਭੱਟਲਾਂ ) ਦੀ ਹਸਪਤਾਲ ਲਿਜਾਂਦਿਆਂ ਰਾਹ ਵਿਚ ਮੌਤ ਹੋ ਗਈ। ਬਾਕੀ 5 ਜ਼ਖਮੀ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ-ਇਲਾਜ ਹਨ। ਦੂਜੇ ਪਾਸੇ ਹਮਲਾਵਰਾਂ ਦੀ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਸਾਹਮਣਿਓਂ ਆ ਰਹੀ ਕਾਰ ਵਿਚ ਸਵਾਰ ਇੱਕੋ ਪਰਿਵਾਰ ਦੇ 3 ਮੈਂਬਰ ਵੀ ਜ਼ਖ਼ਮੀ ਹੋ ਗਏ।

Advertisement

ਹਮਲਾਵਰਾਂ ਦੀ ਕਾਰ ਦੇ ਹੋਏ ਹਾਦਸੇ ਕਾਰਨ ਫੌਤ ਹੋਏ ਰਵਿੰਦਰ ਰਿਖੀ ਵਾਸੀ ਭੱਟਲਾਂ ਦੀ ਪੁਰਾਣੀ ਤਸਵੀਰ।

ਜਾਣਕਾਰੀ ਅਨੁਸਾਰ ਪਿੰਡ ਮਿਰਜ਼ਾਪੁਰ ਦਾ 24 ਸਾਲਾ ਨੌਜਵਾਨ ਅਵਿਨਾਸ਼ ਗੜ੍ਹਦੀਵਾਲਾ ਵਿਖੇ ਤੋਹਫਿਆਂ ਦੀ ਦੁਕਾਨ ਕਰਦਾ ਸੀ। ਬੀਤੀ ਰਾਤ ਕਰੀਬ 7.45 ਵਜੇ ਜਦੋਂ ਉਹ ਆਪਣੇ ਦੋਸਤ ਗਗਨਦੀਪ ਸਿੰਘ ਨਾਲ ਗੜ੍ਹਦੀਵਾਲਾ ਬੱਸ ਅੱਡੇ ’ਤੇ ਖੜ੍ਹਾ ਸੀ ਤਾਂ ਦੋ ਕਾਰਾਂ (ਆਲਟੋ ਨੰਬਰ: ਪੀਬੀ 21ਸੀ-2088 ਅਤੇ ਫੋਰਡ ਫੀਸਟਾ ਨੰਬਰ: ਪੀਬੀ 02ਬੀਐਚ 1199) ’ਚ ਆਏ ਨਵਜੋਤ ਸਿੰਘ ਅਤੇ ਉਸ ਦੇ ਕਰੀਬ 9-10 ਸਾਥੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਅਵਿਨਾਸ਼ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:

ਨੌਜਵਾਨ ਦਾ ਕਤਲ, ਅਣਪਛਾਤਿਆਂ ’ਤੇ ਕੇਸ ਦਰਜ

Advertisement

ਕੈਨੇਡਾ ’ਚ ਪਿੰਡ ਠਸਕਾ ਮੀਰਾਂਜੀ ਦੀ ਸਿਮਰਨ ਦਾ ਕਤਲ

ਸਰਪੰਚ ਨੂੰ ਕਤਲ ਕਰਨ ਦੇ ਦੋਸ਼ ਹੇਠ ਦਸ ਗ੍ਰਿਫ਼ਤਾਰ

ਘਟਨਾ ਦੌਰਾਨ ਪੁਲੀਸ ਵਲੋਂ ਹਮਲਾਵਰਾਂ ਦਾ ਪਿੱਛਾ ਕਰਨ ’ਤੇ ਬਚ ਕੇ ਭੱਜ ਰਹੇ ਹਮਲਾਵਰਾਂ ਦੀ ਇੱਕ ਤੇਜ਼ ਰਫਤਾਰ ਕਾਰ ਪਿੰਡ ਗੋਂਦਪੁਰ ਦੇ ਕੂਹਣੀ ਮੋੜ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਹਮਲਾਵਰਾਂ ਦੀ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਸਾਹਮਣਿਓਂ ਆ ਰਹੀ ਹੋਰ ਕਾਰ ਵਿੱਚ ਸਵਾਰ 1 ਔਰਤ ਸਮੇਤ 3 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਡੀਐਸਪੀ ਟਾਂਡਾ ਦਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਵਿੱਚ ਇਹ ਹਮਲਾ ਪੁਰਾਣੀ ਰੰਜਿਸ਼ ਦਾ ਨਤੀਜਾ ਦੱਸਿਆ ਜਾ ਰਿਹਾ ਹੈ, ਪਰ ਅਸਲੀਅਤ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗੀ। ਅਵਿਨਾਸ਼ ’ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਲਾਸ਼ਾਂ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।

 

Advertisement