For the best experience, open
https://m.punjabitribuneonline.com
on your mobile browser.
Advertisement

Punjab News: ਕੁਵੈਤ ਭੇਜਣ ਦੀ ਆਖ ਕੇ ਇਰਾਕ ਵਿੱਚ ਫਸਾਏ ਦੋ ਪੰਜਾਬੀਆਂ ਦੀ ਘਰ ਵਾਪਸੀ

03:54 PM Mar 31, 2025 IST
punjab news  ਕੁਵੈਤ ਭੇਜਣ ਦੀ ਆਖ ਕੇ ਇਰਾਕ ਵਿੱਚ ਫਸਾਏ ਦੋ ਪੰਜਾਬੀਆਂ ਦੀ ਘਰ ਵਾਪਸੀ
ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਪੀੜਤ ਤੇ ਉਨ੍ਹਾਂ ਦੇ ਪਰਿਵਾਰ
Advertisement

ਹਾਲਾਤ ਅੱਗੇ ਬੇਵੱਸ ਹੋ ਕੇ ਵਪਾਸੀ ਦੀ ਛੱਡ ਚੁੱਕੇ ਸਾਂ ਆਸ: ਪੀੜਤ; ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਦਖ਼ਲ ਤੋਂ ਬਾਅਦ 14 ਦਿਨਾਂ ਵਿੱਚ ਵਾਪਸੀ ਹੋਈ ਸੰਭਵ
ਹਤਿੰਦਰ ਮਹਿਤਾ
ਜਲੰਧਰ, 31 ਮਾਰਚ
Punjab News: ਖਾੜੀ ਦੇਸ਼ਾਂ ਵਿੱਚ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਲੈ ਰਹੀਆਂ। ਆਏ ਦਿਨ ਉਨ੍ਹਾਂ ਤੇ ਦੁੱਖਾਂ ਦੇ ਪਹਾੜ ਟੁੱਟਦੇ ਰਹਿੰਦੇ ਹਨ।
ਜਲੰਧਰ ਜ਼ਿਲ੍ਹੇ ਦੇ ਪੱਤੜ ਕਲਾਂ ਦੇ ਗੁਰਪ੍ਰੀਤ ਸਿੰਘ ਅਤੇ ਸੋਡੀ ਰਾਮ ਆਪਣੀ ਘਰ ਦੀ ਗ਼ਰੀਬੀ ਖਤਮ ਕਰਨ ਲਈ ਕਰਜ਼ਾ ਚੁੱਕ ਕਿ ਸਾਲ 2024 ਦੌਰਾਨ ਕੁਵੈਤ ਲਈ ਰਵਾਨਾ ਹੋਏ ਸਨ। ਟਰੈਵਲ ਏਜੰਟ ਵੱਲੋਂ ਉਨ੍ਹਾਂ ਨੂੰ ਕੁਵੈਤ ਦੀ ਥਾਂ ਇਰਾਕ ਵਿੱਚ ਲਿਜਾ ਕਿ ਫਸਾ ਦਿੱਤਾ ਗਿਆ, ਜਿੱਥੇ ਲਿਜਾ ਕਿ ਕੰਪਨੀ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਤੇ ਭੁੱਖੇ-ਪਿਆਸੇ ਰੱਖਿਆ।
ਉਨ੍ਹਾਂ ਦੱਸਿਆ ਕਿ ਇਰਾਕ ਵਿੱਚ ਉਨ੍ਹਾਂ ਦਾ ਇੱਕ ਦਿਨ ਕੱਟਣਾ ਵੀ ਇੱਕ ਸਾਲ ਕੱਟਣ ਦੇ ਬਰਾਬਰ ਸੀ। ਉਨ੍ਹਾਂ ਕਿਹਾ ਕਿ ਜੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਉਨ੍ਹਾਂ ਦੀ ਬਾਂਹ ਨਾ ਫੜਦੇ ਤਾਂ ਉਨ੍ਹਾਂ ਲਈ ਉਸ ਕੰਪਨੀ ਦੇ ਜਾਲ ਵਿੱਚੋਂ ਨਿਕਲਣਾ ਨਾ-ਮੁਮਕਿਨ ਸੀ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਚ ਪਰਿਵਾਰਾਂ ਸਮੇਤ ਪਹੁੰਚੇ ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਦੱਸਿਆ ਕਿ ਉਨ੍ਹਾਂ ਕਰਜ਼ਾ ਚੁੱਕ ਕੇ ਕੁਵੈਤ ਜਾਣ ਲਈ ਟਰਵੈਲ ਏਜੰਟਾਂ ਨੂੰ 1 ਲੱਖ 85 ਹਜ਼ਾਰ ਰੁਪਏ ਦਿੱਤੇ ਸੀ, ਜਿਸਦਾ ਵਿਆਜ ਮੋੜਨਾ ਵੀ ਹੁਣ ਉਨ੍ਹਾਂ ਲਈ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਰਾਕ ਵਿੱਚ ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਤਨਖਾਹ ਨਹੀ ਸੀ ਦਿੱਤੀ ਜਾਂਦੀ ਤੇ ਨਾ ਹੀ ਇਲਾਜ ਕਰਵਾਇਆ ਜਾਂਦਾ ਸੀ ਤੇ ਨਾ ਹੀ ਦੋ ਡੰਗ ਦੀ ਰੋਟੀ ਦਿੱਤੀ ਜਾਂਦੀ ਸੀ।
ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਕਿਹਾ ਕਿ ਸੰਤ ਸੀਚੇਵਾਲ ਸਦਕਾ ਉਨ੍ਹਾਂ ਦੀ ਘਰ ਵਾਪਸੀ ਸੰਭਵ ਹੋਈ ਹੈ। ਗੁਰਪ੍ਰੀਤ ਤੇ ਸੋਡੀ ਰਾਮ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ 15 ਮਾਰਚ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪਾਸ ਪਹੁੰਚ ਕੀਤੀ ਸੀ ਤੇ 28 ਮਾਰਚ ਨੂੰ ਉਨ੍ਹਾਂ ਦੇ ਮੈਂਬਰ ਵਾਪਿਸ ਆ ਗਏ। ਉਨ੍ਹਾਂ ਇਸ ਗੱਲ ਦਾ ਵੀ ਉਚੇਚਾ ਖੁਲਾਸਾ ਕੀਤਾ ਕਿ ਗਰੀਬੀ ਤੇ ਬਹੁਤੀ ਪਹੁੰਚ ਨਾ ਹੋਣ ਕਾਰਨ ਉਨ੍ਹਾਂ ਦੀ ਕਿਧਰੇ ਵੀ ਕੋਈ ਗੱਲ ਨਹੀ ਸੀ ਸੁਣ ਰਿਹਾ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਤੁਰੰਤ ਕਾਰਵਾਈ ਸਦਕਾ ਇਹ ਭਾਰਤੀ ਮਹਿਜ਼ 14 ਦਿਨਾਂ ਵਿੱਚ ਵਾਪਿਸ ਪਰਤ ਆਏ ਹਨ।

Advertisement

ਅਜੇ ਵੀ ਦਰਜਨ ਤੋਂ ਵੱਧ ਭਾਰਤੀ ਉਸੇ ਕੰਪਨੀ ਵਿੱਚ ਫਸੇ ਨੇ: ਪੀੜਤ

ਇਰਾਕ ਤੋਂ ਪਰਤੇ ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਸ ਕੰਪਨੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਏਜੰਟਾਂ ਵੱਲੋਂ ਅਜਿਹੇ ਤਰੀਕੇ ਨਾਲ ਭਰਤੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜੇ ਵੀ ਦਰਜਨ ਤੋਂ ਵੱਧ ਭਾਰਤੀ ਕਈ ਸਾਲਾਂ ਤੋਂ ਉਸ ਕੰਪਨੀ ਵਿੱਚ ਏਜੰਟਾਂ ਦੇ ਧੋਖੇ ਕਾਰਨ ਤਰਸਯੋਗ ਹਲਾਤਾਂ ਵਿੱਚ ਫਸੇ ਹੋਏ ਹਨ।

Advertisement
Advertisement

Advertisement
Author Image

Balwinder Singh Sipray

View all posts

Advertisement