Punjab News: ਮੋਟਰਸਾਈਕਲ ਦਰੱਖਤ ਨਾਲ ਟਕਰਾਉਣ ਕਾਰਨ ਦੋ ਦੀ ਮੌਤ, ਇੱਕ ਜ਼ਖ਼ਮੀ
03:40 PM Jan 22, 2025 IST
Advertisement
ਕਪੂਰਥਲਾ, 22 ਜਨਵਰੀ
Advertisement
ਇੱਥੇ ਇਕ ਮੋਟਰਸਾਈਕਲ ਸੜਕ ਕਿਨਾਰੇ ਦਰੱਖਤ ਨਾਲ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਰਾਤ ਨੂੰ ਰਾਮਗੜ੍ਹ ਪਿੰਡ ਨੇੜੇ ਵਾਪਰਿਆ ਜਦੋਂ ਤਿੰਨ ਦੋਸਤ, ਜਿਨ੍ਹਾਂ ਦੀ ਉਮਰ 20 ਸਾਲ ਹੈ, ਆਪਣੇ ਮੋਟਰਸਾਈਕਲ ’ਤੇ ਜਾ ਰਹੇ ਸਨ। ਹਾਦਸੇ ਵਿੱਚ ਪ੍ਰਭਦੀਪ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਦੋਸਤ ਜਲੰਧਰ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਇਹ ਤਿੰਨੇ ਨੌਜਵਾਨ ਭੁਲੱਥ ਦੇ ਪਿੰਡ ਮਹਿਮਦਪੁਰ ਦੇ ਰਹਿਣ ਵਾਲੇ ਸਨ। ਪੀਟੀਆਈ
Advertisement
Advertisement