ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਰੇਤ ਵਾਂਗ ਰਿੜ੍ਹ ਗਿਆ ਨਹਿਰੀ ਵਿਭਾਗ ਦਾ ਰੇੜ੍ਹਵਾਂ ਮਾਈਨਰ

04:50 PM Jun 17, 2025 IST
featuredImage featuredImage
ਰੇੜ੍ਹਵੇਂ ਮਾਈਨਰ ਦਾ 18 ਬੁਰਜੀ ਕੋਲੋਂ ਟੁੱਟਿਆ ਹਿੱਸਾ

19 ਬੁਰਜੀਆਂ ਵਾਲੇ ਸੂਏ ਦਾ ਨਹਿਰੀ ਪਾਣੀ ਪ੍ਰਭਾਵਿਤ ਹੋਇਆ; ਝੋਨੇ ਦਾ ਸੀਜ਼ਨ ਜੋਬਨ ’ਤੇ ਹੋਣ ਕਾਰਨ ਕਿਸਾਨਾਂ ’ਚ ਨਿਰਾਸ਼ਾ
ਹਰਦੀਪ ਸਿੰਘ
ਧਰਮਕੋਟ, 17 ਜੂਨ
ਸਿੱਧਵਾਂ ਨਹਿਰ ਦੇ ਨੂਰਪੁਰ ਸੈਕਸ਼ਨ ਦਾ ਰੇੜ੍ਹਵਾਂ ਮਾਈਨਰ ਅੱਜ ਪਹਿਲਾ ਨਹਿਰੀ ਪਾਣੀ ਛੱਡੇ ਜਾਣ ਤੋਂ ਬਾਅਦ ਰੇਤ ਦੀ ਕੰਧ ਦੀ ਤਰ੍ਹਾਂ ਢਹਿ ਢੇਰੀ ਹੋ ਗਿਆ। ਇਹ 19 ਬੁਰਜੀਆਂ (19 ਹਜ਼ਾਰ ਫੁੱਟ) ਦੀ ਲੰਬਾਈ ਵਾਲੀ ਕੱਸੀ ਦਰਜਨ ਭਰ ਪਿੰਡਾਂ ਦੇ 2000 ਏਕੜ ਰਕਬੇ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਂਦੀ ਹੈ।
ਪੰਜਾਬ ਸਰਕਾਰ ਨੇ ਇਸੇ ਵਰ੍ਹੇ ਹੀ ਨਹਿਰਾਂ, ਕੱਸੀਆਂ ਨੂੰ ਕੰਕਰੀਟ ਨਾਲ ਪੱਕੇ ਕਰਨ ਦਾ ਕੰਮ ਮੁਕੰਮਲ ਕੀਤਾ ਗਿਆ ਸੀ। ਹਰੇਕ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਸਰਕਾਰ ਵੱਲੋਂ ਵੱਡੀ ਰਕਮ ਖਰਚੀ ਗਈ ਹੈ। ਰੇੜ੍ਹਵਾਂ ਮਾਈਨਰ ਪਿੰਡ ਬੱਗੇ, ਸੈਦ ਜਲਾਲ, ਚੱਕ ਕਿਸਾਨਾਂ, ਪੰਡੋਰੀ, ਅੰਮੀਵਾਲਾ ਆਦਿ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਭੋਇਪੁਰ ਆ ਕੇ ਸਮਾਪਤ ਹੁੰਦਾ ਹੈ।
ਸਬੰਧਤ ਪਿੰਡਾਂ ਦੇ ਕਿਸਾਨਾਂ ਦਾ ਦੋਸ਼ ਹੈ ਕਿ ਇਸ ਨੂੰ ਪੱਕਾ ਕਰਨ ਵੇਲੇ ਇਸ ਦੀ ਪਹਿਲਾਂ ਮਜ਼ਬੂਤੀ ਨਹੀਂ ਕੀਤੀ ਗਈ। ਮਾਈਨਰ ਦੇ ਟੁੱਟ ਚੁੱਕੇ ਹਿੱਸੇ ਕਾਰਨ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਫੈਲ ਗਈ ਹੈ। ਝੋਨੇ ਦਾ ਸੀਜਨ ਪੂਰੇ ਜੋਬਨ ਉੱਤੇ ਹੋਣ ਕਾਰਨ ਬਿਜਾਈ ਦਾ ਕੰਮ ਪ੍ਰਭਾਵਿਤ ਹੋਣ ਦਾ ਵੀ ਖ਼ਦਸ਼ਾ ਹੈ।
ਦੂਜੇ ਪਾਸੇ ਵਿਭਾਗ ਦੇ ਸਬੰਧਤ ਜੇਈ ਅਜੀਤਪਾਲ ਸਿੰਘ ਨੇ ਦੱਸਿਆ ਕਿ ਮਾਈਨਰ ਦੀ 18 ਬੁਰਜੀ ਕੋਲੋਂ ਡਰੇਨ ਜੰਕਸ਼ਨ ਕਰਾਸਿੰਗ ਹੈ। ਇਸ ਲਈ ਇੱਥੋਂ ਮਾਈਨਰ ਪੱਕਾ ਨਹੀਂ ਕੀਤਾ ਗਿਆ ਸੀ। ਇਸ ਜਗ੍ਹਾ ਤੋਂ ਮਾਈਨਰ ਨੂੰ ਪੱਕਾ ਕਰਨ ਲਈ ਉਪਰੋਂ ਡਰੇਨੇਜ ਵਿਭਾਗ ਤੋਂ ਮਨਜ਼ੂਰੀ ਮਿਲ ਚੁੱਕੀ ਹੈ।
ਸਰਦੀ ਵਿੱਚ ਇਸ ਬੁਰਜੀ ਤੋਂ ਕੱਚੇ ਮਾਈਨਰ ਨੂੰ ਪੱਕਾ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਠੇਕੇਦਾਰ ਵਲੋਂ ਮਾਈਨਰ ਦੇ ਟੁੱਟੇ ਹਿੱਸੇ ਨੂੰ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਾਮ ਤੱਕ ਮਾਈਨਰ ਵਿਚ ਪਾਣੀ ਦੀ ਸਪਲਾਈ ਬਹਾਲ ਹੋ ਜਾਵੇਗੀ।

Advertisement

Advertisement