ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੇਵਾ ਕਰਨ ਪੁੱਜੇ ਸੁਖਬੀਰ ਬਾਦਲ

06:35 PM Dec 07, 2024 IST
ਡਾ.ਹਿਮਾਂਸ਼ੂ ਸੂਦ

ਫ਼ਤਹਿਗੜ੍ਹ ਸਾਹਿਬ, 7 ਦਸੰਬਰ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਲਾਏ ਜਾਣ ਮਗਰੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਲੀਡਰਸਿਪ ਧਾਰਮਿਕ ਸੇਵਾ ਦੇ ਤੀਜੇ ਪੜਾਅ ਦੌਰਾਨ ਸੇਵਾ ਕਰਨ ਲਈ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਪੁੱਜੇ। ਉਨ੍ਹਾਂ ਗੁਰਦੁਆਰੇ ਦੀ ਡਿਊਢੀ ਅੱਗੇ ਸੇਵਾਦਾਰ ਵਾਲਾ ਚੋਲਾ, ਹੱਥ ਵਿਚ ਬਰਛਾ ਅਤੇ ਗਲੇ ਵਿਚ ਤਖਤੀ ਪਾ ਕੇ ਪਹਿਰੇਦਾਰ ਵਾਲੀ ਸੇਵਾ ਨਿਭਾਈ। ਇਸ ਉਪਰੰਤ ਗੁਰਬਾਣੀ ਕੀਰਤਨ ਸਰਵਣ ਕੀਤਾ  ਅਤੇ ਬਾਅਦ ਵਿਚ ਪਰਿਵਾਰ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੇਤ ਲੰਗਰ ਹਾਲ ਵਿੱਚ ਜਾ ਕੇ ਜੂਠੇ ਬਰਤਨਾਂ ਨੂੰ ਸਾਫ਼ ਕਰਨ ਦੀ ਸੇਵਾ ਕੀਤੀ।

Advertisement

ਇਸ ਮੌਕੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਜਗਦੀਪ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਦਰਬਾਰਾ ਸਿੰਘ ਗੁਰੂ, ਸਰਬਜੀਤ ਸਿੰਘ ਝਿੰਜਰ, ਐਨਕੇ ਸਰਮਾ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਅਵਤਾਰ ਸਿੰਘ ਰਿਆ, ਸ਼ਰਨਜੀਤ ਸਿੰਘ ਚਨਾਰਥਲ, ਮਨਮੋਹਨ ਸਿੰਘ ਮਕਾਰੋਂਪੁਰ, ਮੱਖਣ ਸਿੰਘ ਲਾਲਕਾ, ਰਣਵੀਰ ਸਿੰਘ ਰਾਣਾ ਢਿਲੋਂ, ਅਰਸ਼ਦੀਪ ਸਿੰਘ ਕਲੇਰ, ਪਰਮਜੀਤ ਸਿੰਘ ਢਿਲੋਂ, ਯਾਦਵਿੰਦਰ ਸਿੰਘ ਜਾਦੂ, ਜਸਪਾਲ ਸਿੰਘ ਬਿਟੂ ਚੱਠਾ, ਅੰਮ੍ਰਿਤ ਸਿੰਘ ਰਾਠੀ, ਗੁਰਮੀਤ ਸਿੰਘ ਸੋਨੂੰ ਚੀਮਾ, ਸੁਰਜੀਤ ਸਿੰਘ ਗੜ੍ਹੀ, ਕਰਮਜੀਤ ਸਿੰਘ ਭਗੜਾਣਾ, ਦਿਲਬਾਗ ਸਿੰਘ ਬਧੌਛੀ, ਕਮਲਜੀਤ ਸਿੰਘ ਗਿਲ, ਕੁਲਦੀਪ ਸਿੰਘ ਮਛਰਾਈ, ਹਰਬੰਸ ਸਿੰਘ ਬਡਾਲੀ, ਹਰਭਜਨ ਸਿੰਘ ਚਨਾਰਥਲ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਕੁਲਦੀਪ ਸਿੰਘ ਪੋਲਾ, ਦਿਲਬਾਗ ਸਿੰਘ ਬਾਘਾ, ਜਤਿੰਦਰ ਸਿੰਘ ਬੱਬੂ ਭੈਣੀ, ਬਰਿੰਦਰ ਸਿੰਘ ਸੋਢੀ, ਗਗਨਦੀਪ ਸਿੰਘ ਵਿਰਕ, ਐਡਵੋਕੇਟ ਰਾਜਬੀਰ ਸਿੰਘ ਗਰੇਵਾਲ ਅਤੇ ਐਡਵੋਕੇਟ ਜਸਪ੍ਰੀਤ ਸਿੰਘ ਝੰਬਾਲੀ ਆਦਿ ਸਾਮਲ ਸਨ। ਇਸ ਮੌਕੇ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਤੋਂ ਆਪਣੀ ਦੂਰੀ ਬਣਾ ਕੇ ਰੱਖੀ ਜਦੋਂ ਕਿ ਬਾਕੀ ਅਕਾਲੀ ਲੀਡਰਸ਼ਿਪ ਨੇ ਬੀਤੇ ਦਿਨੀਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਨੂੰ ਸਾਜ਼ਿਸ਼ ਦੱਸਿਆ।

Advertisement
Advertisement