ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News ਰੂਪਨਗਰ ਦਾ ਸੀਰਤ ਹਸਪਤਾਲ ਤੇ ਨਸ਼ਾ ਛੁਡਾਉੂ ਕੇਂਦਰ ਸੀਲ

09:02 PM Jan 14, 2025 IST
ਐੱਸਡੀਐੱਮ ਸਚਿਨ ਪਾਠਕ ਦੀ ਨਿਗਰਾਨੀ ’ਚ ਹਸਪਤਾਲ ਨੂੰ ਸੀਲ ਕਰਦੇ ਹੋਏ ਸਿਹਤ ਵਿਭਾਗ ਦੇ ਕਰਮੀ।

ਜਗਮੋਹਨ ਸਿੰਘ
ਰੂਪਨਗਰ, 14 ਜਨਵਰੀ
ਸਥਾਨਕ ਪ੍ਰਸ਼ਾਸਨ ਨੇ ਅੱਜ ਬਾਅਦ ਦੁਪਹਿਰ ਰੂਪਨਗਰ ਦਾ ਸੀਰਤ ਹਸਪਤਾਲ ਤੇ ਨਸ਼ਾ ਛੁਡਾਉੂ ਕੇਂਦਰ ਸੀਲ ਕਰ ਦਿੱਤਾ ਹੈ। ਕੇਂਦਰ ਵਿਚ ਆਉਂਦੇ ਨਸ਼ੇੜੀਆਂ ਦੀਆਂ ਹਰਕਤਾਂ ਕਰਕੇ ਨੇੜਲੀਆਂ ਰਿਹਾਇਸ਼ੀ ਕਲੋਨੀ ਦੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Advertisement

ਐੱਸਡੀਐੱਮ ਰੂਪਨਗਰ ਸਚਿਨ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਡਾਇਰੈਕਟਰ ਹੈਲਥ ਪੰਜਾਬ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਸੀਰਤ ਹਸਪਤਾਲ ਨੂੰ ਸੀਲ ਕਰ ਕੇ ਸਾਰੇ ਸਟਾਕ ਰਜਿਸਟਰ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਹਨ ਅਤੇ ਦਵਾਈਆਂ ਨੂੰ ਹਸਪਤਾਲ ਦੀਆਂ ਅਲਮਾਰੀਆਂ ਵਿੱਚ ਡਬਲ ਜ਼ਿੰਦਰੇ ਲਗਾਉਣ ਉਪਰੰਤ ਸੀਲ ਕਰਕੇ ਉਸ ਦੀਆਂ ਚਾਬੀਆਂ ਸਿਹਤ ਵਿਭਾਗ ਨੇ ਆਪਣੀ ਕਸਟੱਡੀ ਵਿੱਚ ਲੈ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਦਾ ਲਾਇਸੰਸ ਫੌਰੀ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਮਰੀਜ਼ ਇਸ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਨ, ਉਹ ਸਰਕਾਰੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਸਕਦੇ ਹਨ।
ਐੱਸਡੀਐੱਮ ਨੇ ਦੱਸਿਆ ਕਿ ਇਸ ਹਸਪਤਾਲ ਦੇ ਮਾਲਕਾਂ ਦੇ ਪੂਰੇ ਪੰਜਾਬ ਵਿੱਚ 22 ਹੋਰਨਾਂ ਹਸਪਤਾਲਾਂ ਨੂੰ ਲੜੀਵਾਰ ਸੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਹਸਪਤਾਲ ਵਿੱਚ ਕੋਈ ਵੀ ਮਰੀਜ਼ ਦਾਖਲ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹਸਪਤਾਲ ਨੂੰ ਸੀਲ ਕਰਨ ਮੌਕੇ ਨੇੜਲੇ ਵਸਨੀਕਾਂ ਦਾ ਪੂਰਾ ਸਹਿਯੋਗ ਮਿਲਿਆ ਜਿਨ੍ਹਾਂ ਵੱਲੋਂ ਸਮੇਂ ਸਮੇਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਇਹ ਹਸਪਤਾਲ ਬੰਦ ਹੋਣ ਨਾਲ ਇਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਵੀ ਹੱਲ ਹੋਵੇਗਾ। ਉਨ੍ਹਾਂ ਹਸਪਤਾਲ ਤੋਂ ਦਵਾਈ ਲੈਣ ਆਉਂਦੇ ਮਰੀਜ਼ਾਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਇਸ ਹਸਪਤਾਲ ਦੇ ਆਲੇ ਦੁਆਲੇ ਚੱਕਰ ਨਾ ਕੱਟ ਕੇ ਨੇੜਲੇ ਘਰਾਂ ਦੇ ਵਸਨੀਕਾਂ ਨੂੰ ਪ੍ਰੇਸ਼ਾਨ ਨਾ ਕਰਨ। ਇਸ ਮੌਕੇ ਉਨ੍ਹਾਂ ਨਾਲ ਐੱਸਐੱਮਓ ਉਪਿੰਦਰ ਸਿੰਘ, ਡਰੱਗ ਇੰਸਪੈਕਟਰ ਹਰਪ੍ਰੀਤ ਕੌਰ ਤੇ ਐੱਸਐੱਚਓ ਸਿਟੀ ਪਵਨ ਕੁਮਾਰ ਸ਼ਰਮਾ ਤੇ ਹੋਰ ਪੁਲੀਸ ਮੁਲਾਜ਼ਮ ਤੇ ਅਧਿਕਾਰੀ ਹਾਜ਼ਰ ਸਨ।

Advertisement

ਨੇੜਲੇ ਘਰਾਂ ਦੇ ਲੋਕਾਂ ਨੇ ਲਿਆ ਸੁਖ ਦਾ ਸਾਹ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਛੁਡਾਉੂ ਕੇਂਦਰ ਸੀਲ ਕਰਨ ’ਤੇ ਨੇੜਲੇ ਘਰਾਂ ਦੇ ਵਸਨੀਕਾਂ ਖੁਸ਼ੀ ਜਤਾਈ ਹੈ। ਹਸਪਤਾਲ ਨੇੜਲੀ ਰਿਹਾਇਸ਼ੀ ਕਾਲੋਨੀ ਦੇ ਵਸਨੀਕਾਂ ਨੰਬਰਦਾਰ ਜਸਵੰਤ ਸਿੰਘ, ਕਾਲੋਨੀ ਦੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਮਾਸਟਰ ਬਲਵੀਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਪਟਵਾਰੀ ਤੇ ਮਿਥੁਨ ਜੈਨ ਨੇ ਕਿਹਾ ਕਿ ਮੁਹੱਲਾ ਵਾਸੀਆਂ ਨੂੰ ਨਸ਼ਾ ਛੁਡਾਉੂ ਕੇਂਦਰ ਸੀਲ ਹੋਣ ਨਾਲ ਸੁੱਖ ਦਾ ਸਾਹ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਦਵਾਈ ਲੈਣ ਆਉਂਦੇ ਨਸ਼ੇੜੀਆਂ ਦੀਆਂ ਹਰਕਤਾਂ ਕਾਰਨ ਉਨ੍ਹਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਦਾ ਹੁਣ ਅੰਤ ਹੋ ਗਿਆ ਹੈ।

Advertisement