Punjab News ਪੁਲੀਸ ਚੌਕੀ ਧਮਾਕਾ: ਗੁਰਦਾਸਪੁਰ ਵਿਚ ਫੋਰੈਂਸਿਕ ਟੀਮ ਨੇ ਸ਼ੁਰੂ ਕੀਤੀ ਜਾਂਚ
05:06 PM Dec 19, 2024 IST
ਚੰਡੀਗੜ੍ਹ, 19 ਦਸੰਬਰ
ਗੁਰਦਾਸਪੁਰ ਜ਼ਿਲ੍ਹੇ ਵਿੱਚ ਬਖਸ਼ੀਵਾਲ ਪੁਲੀਸ ਚੌਕੀ ਦੇ ਬਾਹਰ ਧਮਾਕਾ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਪੰਜਾਬ ਪੁਲੀਸ ਨੇ ਵੀਰਵਾਰ ਨੂੰ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲੀਸ ਚੌਕੀ ਦੇ ਬਾਹਰ ਕਿਸੇ ਧਮਾਕੇ ਦੀ ਰਿਪੋਰਟ ਬਾਰੇ ਪੁੱਛੇ ਜਾਣ ’ਤੇ ਉਪ ਪੁਲਿਸ ਕਪਤਾਨ ਗੁਰਵਿੰਦਰ ਸਿੰਘ ਨੇ ਕਿਹਾ, ‘‘ਸਾਨੂੰ ਸੂਚਨਾ ਮਿਲੀ ਸੀ, ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ। ਐਫਐਸਐਲ ਟੀਮ ਰਿਪੋਰਟ ਦੇਵੇਗੀ ਅਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਅਸਲ ਵਿੱਚ ਕੀ ਹੋਇਆ ਹੈ।’’
ਡੀਐਸਪੀ ਨੇ ਕਿਹਾ ਕਿ ਚੌਕੀ ਦੇ ਬਾਹਰ ਸੜੇ ਹੋਏ ਪੈਚ ਦੇ ਕੁਝ ਨਿਸ਼ਾਨ ਸਨ, ਪੁਲੀਸ ਨੇ ਕਿਹਾ ਕਿ ਕਿਸੇ ਨੇ ਵੀ ਧਮਾਕੇ ਦੀ ਆਵਾਜ਼ ਨਹੀਂ ਸੁਣੀ ਸੀ। ਚੌਕੀ ਪਿਛਲੇ ਦੋ ਹਫਤਿਆਂ ਤੋਂ ਬੰਦ ਪਈ ਹੈ।
ਸਥਾਨਕ ਲੋਕਾਂ ਮੁਤਾਬਕ ਇਸਲਾਮਾਬਾਦ ਪੁਲੀਸ ਸਟੇਸ਼ਨ ’ਚ ਸਵੇਰੇ 3.15 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਪਹਿਲਾਂ ਤਾਂ ਅੰਮ੍ਰਿਤਸਰ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਥਾਣੇ ਦੀ ਹਦੂਦ ’ਤੇ ਕੋਈ ਧਮਾਕਾ ਨਹੀਂ ਹੋਇਆ। ਹਾਲਾਂਕਿ ਸ਼ਾਮ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਪੰਜਾਬ ਪੁਲਿਸ ਨੇ ਕਿਹਾ ਕਿ ਇਸਲਾਮਾਬਾਦ ਪੁਲਿਸ ਸਟੇਸ਼ਨ 'ਤੇ "ਹਮਲੇ ਦੇ ਮੱਦੇਨਜ਼ਰ" ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ। -ਪੀਟੀਆਈ
Advertisement
Advertisement