ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News ਪਟਿਆਲਾ: ਹਾਈ ਕੋਰਟ ਵੱਲੋਂ ਸੱਤ ਵਾਰਡਾਂ ਦੇ ਕੌਂਸਲਰਾਂ ਦੀ ਚੋਣ ਬਹਾਲ

03:58 PM Jan 13, 2025 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜਨਵਰੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਨਗਰ ਨਿਗਮ ਦੇ ਸੱਤ ਵਾਰਡਾਂ ਦੀ ਚੋਣ ਬਹਾਲ ਕਰ ਦਿੱਤੀ ਹੈ। ਦਸੰਬਰ ਵਿਚ ਨਿਗਮ ਚੋਣਾਂ ਲਈ ਵੋਟਾਂ ਤੋਂ ਇੱਕ ਦਿਨ ਪਹਿਲਾਂ ਹਾਈ ਕੋਰਟ ਨੇ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਸੱਤ ਵਾਰਡਾਂ ਦੇ ਉਮੀਦਵਾਰਾਂ ਦੀ ਚੋਣ ਰੱਦ ਕਰ ਦਿੱਤੀ ਸੀ, ਪਰ ਅੱਜ ਆਏ ਨਵੇਂ ਫੈਸਲੇ ਦੌਰਾਨ ਅਦਾਲਤ ਨੇ ਇਹ ਚੋਣ ਬਹਾਲ ਕਰਦਿਆਂ ਸੱਤ ਉਮੀਦਵਾਰਾਂ ਨੂੰ ਜੇਤੂ ਮੰਨ ਲਿਆ ਹੈ। ਇਹ ਐੱਮਸੀ ਹੁਣ ਸਹੁੰ ਚੁੱਕ ਕੇ ਕੌਂਸਲਰ ਵਜੋਂ ਆਪਣੀਆਂ ਸਰਗਰਮੀ ਸ਼ੁਰੂ ਕਰ ਸਕਣਗੇ ।
ਇਨ੍ਹਾਂ ਸੱਤ ਵਾਰਡਾਂ ਵਿੱਚ 32, 33, 36, 41, 48 ਅਤੇ 50 ਨੰਬਰ ਵਾਰਡ ਸ਼ਾਮਲ ਹਨ। ਦੱਸ ਦਈਏ ਕਿ ਇਨ੍ਹਾਂ ਸਾਰੇ ਸੱਤ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਸਨ, ਪਰ ਵਿਰੋਧੀ ਧਿਰਾਂ ਵੱਲੋਂ ਅਦਾਲਤ ਵਿੱਚ ਰਿਟ ਪਟੀਸ਼ਨ ਦਾਇਰ ਕਰਦਿਆਂ ਦੋਸ਼ ਲਾਏ ਸਨ ਕਿ ਸੱਤਾਧਾਰੀ ਧਿਰ ਦੇ ਇਨ੍ਹਾਂ ਉਮੀਦਵਾਰਾਂ ਨੇ ਆਪਣੇ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਖੋਹ ਕੇ ਪਾੜ ਦਿੱਤੇ ਸਨ। ਇਸ ਕਾਰਨ ਉਹ ਨਾਮਜ਼ਦਗੀ ਦਾਖਲ ਨਾ ਕਰ ਸਕੇ ਤੇ ਇਸੇ ਕੜੀ ਵਜੋਂ ਇਹ ਸੱਤੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਸਨ।

Advertisement

Advertisement