Punjab News ਘਾੜ ਇਲਾਕੇ ਦੀਆਂ ਪੰਚਾਇਤਾਂ ਤੇ ਇਲਾਕਾ ਵਾਸੀਆਂ ਵੱਲੋਂ ਸੰਸਦ ਮੈਂਬਰ ਚਰਨਜੀਤ ਚੰਨੀ ਦਾ ਸਨਮਾਨ
ਰੂਪਨਗਰ, 15 ਜਨਵਰੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪਿੰਡ ਬਿੰਦਰਖ ਵਿਖੇ ਇਲਾਕਾ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਇਹ ਸਨਮਾਨ ਕਾਂਗਰਸ ਕਮੇਟੀ ਦੇ ਓ.ਬੀ.ਸੀ. ਵਿੰਗ ਪੰਜਾਬ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਦੀ ਦੇਖ ਰੇਖ ਅਧੀਨ ਘਾੜ ਇਲਾਕੇ ਦੀਆਂ ਪੰਚਾਇਤਾਂ, ਘਾੜ ਕਲੱਬ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਤਪ ਅਸਥਾਨ ਬਾਬਾ ਅਮਰ ਨਾਥ ਜੀ ਬਿੰਦਰਖ ਵੱਲੋਂ ਇਲਾਕੇ ਦੇ ਪਿੰਡ ਪੁਰਖਾਲੀ ਅਤੇ ਬਿੰਦਰਖ ਦਰਮਿਆਨ ਨਦੀ ’ਤੇ ਪੁਲ ਬਣਾਉਣ ਲਈ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਚਰਨਜੀਤ ਸਿੰਘ ਚੰਨੀ ਥੋੜ੍ਹੇ ਜਿਹੇ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਬਿੰਦਰਖ ਨੇੜੇ ਚੰਡੀਗੜ੍ਹ ਘਨੌਲੀ ਮਾਰਗ ’ਤੇ ਪੈਂਦੇ ਹਰੀਪੁਰ ਚੋਅ ਉੱਤੇ ਪੁਲ ਬਣਾ ਕੇ ਇਲਾਕੇ ਲਈ ਵੱਡਾ ਕੰਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਬਰਸਾਤ ਦੇ ਦਿਨਾਂ ਦੌਰਾਨ ਇਸ ਚੋਅ ਕਾਰਨ ਲੋਕਾਂ ਦਾ ਬਿੰਦਰਖ ਨੇੜਲੇ ਪਿੰਡਾਂ ਦਾ ਪੁਰਖਾਲੀ ਵਾਲੇ ਪਾਸੇ ਸਥਿਤ ਪਿੰਡਾਂ ਨਾਲ ਸੰਪਰਕ ਟੁੱਟ ਜਾਂਦਾ ਸੀ। ਇਸ ਮੌਕੇ ਸੁਖਵਿੰਦਰ ਸਿੰਘ ਬਿੰਦਰਖ ਤੋਂ ਇਲਾਵਾ ਇਲਾਕਾ ਘਾੜ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਲਖਵੰਤ ਸਿੰਘ ਹਿਰਦਾਪੁਰ ਵਾਈਸ ਚੇਅਰਮੈਨ ਐੱਸਸੀ ਵਿੰਗ ਪੰਜਾਬ ਕਾਂਗਰਸ, ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਸਰਪੰਚ ਸੁਰਮੁੱਖ ਸਿੰਘ ਬਿੰਦਰਖ, ਸਰਪੰਚ ਸੱਜਣ ਸਿੰਘ ਹਰੀਪੁਰ, ਹਰਵਿੰਦਰ ਸਿੰਘ ਭੱਦਲ, ਦੀਪਕ ਗੁਪਤਾ ਪ੍ਰਧਾਨ ਮਾਰਕੀਟ ਪੁਰਖਾਲੀ, ਉੂਧਮ ਸਿੰਘ ਬਿੱਟੂ, ਬਿੱਟੂ ਬਾਜਵਾ ਰੋਡਮਾਜਰਾ, ਮੋਹਣ ਸਿੰਘ ਮੰਡ ਸਰਪੰਚ ਬੜੀ, ਹਰਦੀਪ ਸਿੰਘ ਲਖਮੀਪੁਰ, ਬਲਵਿੰਦਰ ਸਿੰਘ ਬਿੰਦਰਖ ਆਦਿ ਸਮੇਤ ਹੋਰ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।