For the best experience, open
https://m.punjabitribuneonline.com
on your mobile browser.
Advertisement

Punjab News - NEET-UG: ਭਵਾਨੀਗੜ੍ਹ ਦੇ ਵੀਰੇਨ ਬਾਂਸਲ ਨੇ ਨੀਟ ਟੈਸਟ ਵਿੱਚ ਮੱਲਾਂ ਮਾਰੀਆਂ

05:47 PM Jun 14, 2025 IST
punjab news   neet ug  ਭਵਾਨੀਗੜ੍ਹ ਦੇ ਵੀਰੇਨ ਬਾਂਸਲ ਨੇ ਨੀਟ ਟੈਸਟ ਵਿੱਚ ਮੱਲਾਂ ਮਾਰੀਆਂ
ਭਵਾਨੀਗੜ੍ਹ ਦੇ ਵਿਦਿਆਰਥੀ ਵੀਰੇਨ ਬਾਂਸਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਰਿਵਾਰਕ ਮੈਂਬਰ।
Advertisement

ਆਲ ਇੰਡੀਆ ਪੱਧਰ ’ਤੇ 316ਵਾਂ ਰੈਂਕ ਹਾਸਲ ਕੀਤਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਜੂਨ
ਐਮਬੀਬੀਐਸ ਕੋਰਸ ਵਿੱਚ ਦਾਖਲਾ ਲੈਣ ਲਈ ਨੀਟ-ਯੂਜੀ ਟੈਸਟ ਵਿੱਚੋਂ ਇੱਥੋਂ ਦੇ ਹੋਣਹਾਰ ਵਿਦਿਆਰਥੀ ਵੀਰੇਨ ਬਾਂਸਲ ਨੇ ਆਲ ਇੰਡੀਆ ਪੱਧਰ ’ਤੇ 316ਵਾਂ ਅਤੇ ਜਨਰਲ ਕੈਟਾਗਰੀ ਵਿੱਚ 207ਵਾਂ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵੀਰੇਨ ਬਾਂਸਲ ਨੇ ਦੱਸਿਆ ਕਿ ਉਸ ਨੇ ਗੁਰੂ ਨਾਨਕ ਸਕੂਲ ਭਵਾਨੀਗੜ੍ਹ ਤੋਂ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰਨ ਉਪਰੰਤ ਐਮਬੀਬੀਐਸ ਵਿੱਚ ਦਾਖਲਾ ਲੈਣ ਦਾ ਟੀਚਾ ਮਿੱਥ ਲਿਆ ਸੀ। ਇਸ ਲਈ ਉਹ ਪਿਛਲੇ ਦੋ ਸਾਲਾਂ ਤੋਂ ਆਪਣੀ ਅਗਲੀ ਪੜ੍ਹਾਈ ਕਰਨ ਦੇ ਨਾਲ ਹੀ ਨੀਟ ਦੇ ਟੈਸਟ ਦੀ ਕੋਚਿੰਗ ਸੈਂਟਰ ਵਿਖੇ ਤਿਆਰੀ ਕਰ ਰਿਹਾ ਸੀ। ਵੀਰੇਨ ਨੇ ਦੱਸਿਆ ਕਿ ਉਸ ਦੇ ਇਹ ਮੁਕਾਮ ਹਾਸਲ ਕਰਨ ਵਿੱਚ ਅਧਿਆਪਕਾਂ ਅਤੇ ਮਾਪਿਆਂ ਦਾ ਅਹਿਮ ਰੋਲ ਹੈ। ਉਸ ਨੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਵੀਰੇਨ ਦੇ ਪਿਤਾ ਈਸ਼ਵਰ ਬਾਂਸਲ ਅਤੇ ਮਾਤਾ ਅਨੁਰਾਧਾ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਦਿਨ ਰਾਤ ਇੱਕ ਕਰ ਕੇ ਮਿਹਨਤ ਕੀਤੀ ਹੈ। ਬਿਰਧ ਅਵਸਥਾ ਦੇ ਦਾਦਾ ਭਗਵਾਨ ਬਾਂਸਲ ਨੇ ਆਪਣੇ ਪੋਤਰੇ ਨੂੰ ਅਸ਼ੀਰਵਾਦ ਦਿੱਤਾ।

Advertisement

Advertisement
Advertisement

Advertisement
Author Image

Balwinder Singh Sipray

View all posts

Advertisement